2 ਸ਼ਮੁਏਲ 20

ਸ਼ੀਬਾ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਦੀ ਲੰਘ ਕੇ ਹਾਬਲ ਬੈਥ ਮਾਕਾਹ ਤੱਕ ਅਤੇ ਬਿਕਰੀਆਂ ਦੇ ਸਾਰੇ ਇਲਾਕੇ ਵਿੱਚੋਂ ਦੀ ਲੰਘਿਆ, ਜੋ ਇਕੱਠੇ ਹੋਏ ਅਤੇ ਉਸ ਦਾ ਪਿੱਛਾ ਕੀਤਾ।

2 Samuel 20:14 (UKJV) And he went through all the tribes of Israel unto Abel, and to Bethmaachah, and all the Berites: and they were gathered together, and went also after him.

12ਅਮਾਸਾ ਸੜਕ ਦੇ ਵਿਚਕਾਰ ਖੂਨ ਨਾਲ ਲੱਥਪੱਥ ਪਿਆ ਸੀ ਅਤੇ ਆਦਮੀ ਨੇ ਦੇਖਿਆ ਕਿ ਸਾਰੀ ਫ਼ੌਜ ਉੱਥੇ ਰੁਕ ਗਈ ਸੀ। ਜਦੋਂ ਉਸਨੂੰ ਪਤਾ ਲੱਗਾ ਕਿ ਅਮਾਸਾ ਕੋਲ ਆਉਣ ਵਾਲਾ ਹਰ ਕੋਈ ਰੁਕ ਗਿਆ, ਉਸਨੇ ਉਸਨੂੰ ਸੜਕ ਤੋਂ ਇੱਕ ਖੇਤ ਵਿੱਚ ਖਿੱਚ ਲਿਆ ਅਤੇ ਉਸਦੇ ਉੱਪਰ ਇੱਕ ਕੱਪੜਾ ਪਾ ਦਿੱਤਾ।

13ਅਮਾਸਾ ਨੂੰ ਰਾਹ ਤੋਂ ਹਟਾਏ ਜਾਣ ਤੋਂ ਬਾਅਦ, ਹਰ ਕੋਈ ਯੋਆਬ ਦੇ ਨਾਲ ਬਿਕਰੀ ਦੇ ਪੁੱਤਰ ਸ਼ੀਬਾ ਦਾ ਪਿੱਛਾ ਕਰਨ ਲਈ ਚੱਲ ਪਿਆ।

14ਸ਼ੀਬਾ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਦੀ ਲੰਘ ਕੇ ਹਾਬਲ ਬੈਥ ਮਾਕਾਹ ਤੱਕ ਅਤੇ ਬਿਕਰੀਆਂ ਦੇ ਸਾਰੇ ਇਲਾਕੇ ਵਿੱਚੋਂ ਦੀ ਲੰਘਿਆ, ਜੋ ਇਕੱਠੇ ਹੋਏ ਅਤੇ ਉਸ ਦਾ ਪਿੱਛਾ ਕੀਤਾ।

15ਯੋਆਬ ਦੇ ਨਾਲ ਸਾਰੀਆਂ ਫ਼ੌਜਾਂ ਨੇ ਆਬੇਲ ਬੈਥ ਮਾਕਾਹ ਵਿੱਚ ਸ਼ੀਬਾ ਨੂੰ ਘੇਰ ਲਿਆ। ਉਨ੍ਹਾਂ ਨੇ ਸ਼ਹਿਰ ਤੱਕ ਇੱਕ ਘੇਰਾਬੰਦੀ ਵਾਲੀ ਕੰਧ ਬਣਾਈ, ਅਤੇ ਇਹ ਬਾਹਰੀ ਕਿਲ੍ਹੇ ਦੇ ਵਿਰੁੱਧ ਖੜ੍ਹੀ ਸੀ। ਸਭ ਲੋਕ ਜੋ ਯੋਆਬ ਦੇ ਸਨ ਸੋ ਕੰਧ ਨੂੰ ਢਾਉਣ ਦਾ ਜਤਨ ਕਰਦੇ ਸਨ।

16ਸ਼ਹਿਰ ਵਿੱਚੋਂ ਇੱਕ ਸਿਆਣੀ ਔਰਤ ਨੇ ਉੱਚੀ-ਉੱਚੀ ਚੀਕ ਆਖਿਆ, “ਸੁਣੋ! ਸੁਣੋ! ਯੋਆਬ ਨੂੰ ਇੱਥੇ ਆਉਣ ਲਈ ਕਹੋ ਤਾਂ ਜੋ ਮੈਂ ਉਸ ਨਾਲ ਗੱਲ ਕਰ ਸਕਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.