2 ਸ਼ਮੁਏਲ 20

ਅਮਾਸਾ ਸੜਕ ਦੇ ਵਿਚਕਾਰ ਖੂਨ ਨਾਲ ਲੱਥਪੱਥ ਪਿਆ ਸੀ ਅਤੇ ਆਦਮੀ ਨੇ ਦੇਖਿਆ ਕਿ ਸਾਰੀ ਫ਼ੌਜ ਉੱਥੇ ਰੁਕ ਗਈ ਸੀ। ਜਦੋਂ ਉਸਨੂੰ ਪਤਾ ਲੱਗਾ ਕਿ ਅਮਾਸਾ ਕੋਲ ਆਉਣ ਵਾਲਾ ਹਰ ਕੋਈ ਰੁਕ ਗਿਆ, ਉਸਨੇ ਉਸਨੂੰ ਸੜਕ ਤੋਂ ਇੱਕ ਖੇਤ ਵਿੱਚ ਖਿੱਚ ਲਿਆ ਅਤੇ ਉਸਦੇ ਉੱਪਰ ਇੱਕ ਕੱਪੜਾ ਪਾ ਦਿੱਤਾ।

2 Samuel 20:12 (UKJV) And Amasa wallowed in blood in the midst of the highway. And when the man saw that all the people stood still, he removed Amasa out of the highway into the field, and cast a cloth upon him, when he saw that every one that came by him stood still.

10ਅਮਾਸਾ ਯੋਆਬ ਦੇ ਹੱਥ ਵਿੱਚ ਖੰਜਰ ਤੋਂ ਚੌਕਸ ਨਾ ਰਿਹਾ ਅਤੇ ਯੋਆਬ ਨੇ ਉਸਦੀ ਪਸਲੀ ਵਿੱਚ ਅਜਿਹਾ ਮਾਰਿਆ ਜੋ ਉਸ ਦੀਆਂ ਆਂਦਰਾਂ ਜ਼ਮੀਨ ਉੱਤੇ ਉੱਡ ਗਈਆਂ। ਉਸਨੇ ਖੰਜਰ ਦੂਸਰੀ ਵਾਰ ਉਸਨੂੰ ਨਹੀਂ ਮਾਰਿਆ ਪਰ ਉਹ ਮਰ ਗਿਆ। ਤਦ ਯੋਆਬ ਅਤੇ ਉਸਦਾ ਭਰਾ ਅਬੀਸ਼ਾਈ ਨੇ ਬਿਕਰੀ ਦੇ ਪੁੱਤਰ ਸ਼ੀਬਾ ਦਾ ਪਿੱਛੇ ਲੱਗ ਗਏ।

11ਯੋਆਬ ਦੇ ਆਦਮੀਆਂ ਵਿੱਚੋਂ ਇੱਕ ਅਮਾਸਾ ਦੇ ਕੋਲ ਖੜ੍ਹਾ ਹੋ ਗਿਆ ਅਤੇ ਆਖਿਆ, “ਜੋ ਕੋਈ ਯੋਆਬ ਦਾ ਪੱਖ ਰੱਖਦਾ ਹੈ ਅਤੇ ਜੋ ਦਾਵੀਦ ਦਾ ਪੱਖ ਰੱਖਦਾ ਹੈ, ਉਹ ਯੋਆਬ ਦੇ ਪਿੱਛੇ ਚੱਲੇ।”

12ਅਮਾਸਾ ਸੜਕ ਦੇ ਵਿਚਕਾਰ ਖੂਨ ਨਾਲ ਲੱਥਪੱਥ ਪਿਆ ਸੀ ਅਤੇ ਆਦਮੀ ਨੇ ਦੇਖਿਆ ਕਿ ਸਾਰੀ ਫ਼ੌਜ ਉੱਥੇ ਰੁਕ ਗਈ ਸੀ। ਜਦੋਂ ਉਸਨੂੰ ਪਤਾ ਲੱਗਾ ਕਿ ਅਮਾਸਾ ਕੋਲ ਆਉਣ ਵਾਲਾ ਹਰ ਕੋਈ ਰੁਕ ਗਿਆ, ਉਸਨੇ ਉਸਨੂੰ ਸੜਕ ਤੋਂ ਇੱਕ ਖੇਤ ਵਿੱਚ ਖਿੱਚ ਲਿਆ ਅਤੇ ਉਸਦੇ ਉੱਪਰ ਇੱਕ ਕੱਪੜਾ ਪਾ ਦਿੱਤਾ।

13ਅਮਾਸਾ ਨੂੰ ਰਾਹ ਤੋਂ ਹਟਾਏ ਜਾਣ ਤੋਂ ਬਾਅਦ, ਹਰ ਕੋਈ ਯੋਆਬ ਦੇ ਨਾਲ ਬਿਕਰੀ ਦੇ ਪੁੱਤਰ ਸ਼ੀਬਾ ਦਾ ਪਿੱਛਾ ਕਰਨ ਲਈ ਚੱਲ ਪਿਆ।

14ਸ਼ੀਬਾ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਦੀ ਲੰਘ ਕੇ ਹਾਬਲ ਬੈਥ ਮਾਕਾਹ ਤੱਕ ਅਤੇ ਬਿਕਰੀਆਂ ਦੇ ਸਾਰੇ ਇਲਾਕੇ ਵਿੱਚੋਂ ਦੀ ਲੰਘਿਆ, ਜੋ ਇਕੱਠੇ ਹੋਏ ਅਤੇ ਉਸ ਦਾ ਪਿੱਛਾ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.