2 ਸ਼ਮੁਏਲ 20

ਅਮਾਸਾ ਯੋਆਬ ਦੇ ਹੱਥ ਵਿੱਚ ਖੰਜਰ ਤੋਂ ਚੌਕਸ ਨਾ ਰਿਹਾ ਅਤੇ ਯੋਆਬ ਨੇ ਉਸਦੀ ਪਸਲੀ ਵਿੱਚ ਅਜਿਹਾ ਮਾਰਿਆ ਜੋ ਉਸ ਦੀਆਂ ਆਂਦਰਾਂ ਜ਼ਮੀਨ ਉੱਤੇ ਉੱਡ ਗਈਆਂ। ਉਸਨੇ ਖੰਜਰ ਦੂਸਰੀ ਵਾਰ ਉਸਨੂੰ ਨਹੀਂ ਮਾਰਿਆ ਪਰ ਉਹ ਮਰ ਗਿਆ। ਤਦ ਯੋਆਬ ਅਤੇ ਉਸਦਾ ਭਰਾ ਅਬੀਸ਼ਾਈ ਨੇ ਬਿਕਰੀ ਦੇ ਪੁੱਤਰ ਸ਼ੀਬਾ ਦਾ ਪਿੱਛੇ ਲੱਗ ਗਏ।

2 Samuel 20:10 (UKJV) But Amasa took no heed to the sword that was in Joab's hand: so he stroke him therewith in the fifth rib, and shed out his bowels to the ground, and struck him not again; and he died. So Joab and Abishai his brother pursued after Sheba the son of Bichri.

8ਜਦੋਂ ਉਹ ਗਿਬਓਨ ਦੀ ਵੱਡੀ ਚੱਟਾਨ ਦੇ ਨੇੜੇ ਪਹੁੰਚੇ ਤਾਂ ਅਮਾਸਾ ਉਨ੍ਹਾਂ ਨੂੰ ਮਿਲਣ ਲਈ ਬਾਹਰ ਆਇਆ। ਇਸ ਸਮੇਂ ਯੋਆਬ ਲੜਾਈ ਲਈ ਤਿਆਰ ਸੀ। ਉਸ ਦੀ ਕਮਰ ਦੁਆਲੇ ਇੱਕ ਪੇਟੀ ਸੀ ਅਤੇ ਉਸ ਦੇ ਪੱਟ ਉੱਤੇ ਇੱਕ ਮਿਆਨ ਵਿੱਚ ਇੱਕ ਤਲਵਾਰ ਵੀ ਸੀ। ਜਦੋਂ ਉਹ ਅੱਗੇ ਵਧਿਆ ਤਾਂ ਤਲਵਾਰ ਡਿੱਗ ਪਈ।

9ਯੋਆਬ ਨੇ ਅਮਾਸਾ ਨੂੰ ਕਿਹਾ, “ਮੇਰੇ ਭਰਾ, ਤੂੰ ਕਿਵੇਂ ਹੈ?” ਤਦ ਯੋਆਬ ਨੇ ਅਮਾਸਾ ਨੂੰ ਚੁੰਮਣ ਲਈ ਆਪਣੇ ਸੱਜੇ ਹੱਥ ਨਾਲ ਦਾੜ੍ਹੀ ਫੜੀ।

10ਅਮਾਸਾ ਯੋਆਬ ਦੇ ਹੱਥ ਵਿੱਚ ਖੰਜਰ ਤੋਂ ਚੌਕਸ ਨਾ ਰਿਹਾ ਅਤੇ ਯੋਆਬ ਨੇ ਉਸਦੀ ਪਸਲੀ ਵਿੱਚ ਅਜਿਹਾ ਮਾਰਿਆ ਜੋ ਉਸ ਦੀਆਂ ਆਂਦਰਾਂ ਜ਼ਮੀਨ ਉੱਤੇ ਉੱਡ ਗਈਆਂ। ਉਸਨੇ ਖੰਜਰ ਦੂਸਰੀ ਵਾਰ ਉਸਨੂੰ ਨਹੀਂ ਮਾਰਿਆ ਪਰ ਉਹ ਮਰ ਗਿਆ। ਤਦ ਯੋਆਬ ਅਤੇ ਉਸਦਾ ਭਰਾ ਅਬੀਸ਼ਾਈ ਨੇ ਬਿਕਰੀ ਦੇ ਪੁੱਤਰ ਸ਼ੀਬਾ ਦਾ ਪਿੱਛੇ ਲੱਗ ਗਏ।

11ਯੋਆਬ ਦੇ ਆਦਮੀਆਂ ਵਿੱਚੋਂ ਇੱਕ ਅਮਾਸਾ ਦੇ ਕੋਲ ਖੜ੍ਹਾ ਹੋ ਗਿਆ ਅਤੇ ਆਖਿਆ, “ਜੋ ਕੋਈ ਯੋਆਬ ਦਾ ਪੱਖ ਰੱਖਦਾ ਹੈ ਅਤੇ ਜੋ ਦਾਵੀਦ ਦਾ ਪੱਖ ਰੱਖਦਾ ਹੈ, ਉਹ ਯੋਆਬ ਦੇ ਪਿੱਛੇ ਚੱਲੇ।”

12ਅਮਾਸਾ ਸੜਕ ਦੇ ਵਿਚਕਾਰ ਖੂਨ ਨਾਲ ਲੱਥਪੱਥ ਪਿਆ ਸੀ ਅਤੇ ਆਦਮੀ ਨੇ ਦੇਖਿਆ ਕਿ ਸਾਰੀ ਫ਼ੌਜ ਉੱਥੇ ਰੁਕ ਗਈ ਸੀ। ਜਦੋਂ ਉਸਨੂੰ ਪਤਾ ਲੱਗਾ ਕਿ ਅਮਾਸਾ ਕੋਲ ਆਉਣ ਵਾਲਾ ਹਰ ਕੋਈ ਰੁਕ ਗਿਆ, ਉਸਨੇ ਉਸਨੂੰ ਸੜਕ ਤੋਂ ਇੱਕ ਖੇਤ ਵਿੱਚ ਖਿੱਚ ਲਿਆ ਅਤੇ ਉਸਦੇ ਉੱਪਰ ਇੱਕ ਕੱਪੜਾ ਪਾ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.