4ਤਦ ਰਾਜੇ ਨੇ ਅਮਾਸਾ ਨੂੰ ਹੁਕਮ ਦਿੱਤਾ, “ਤਿੰਨ ਦਿਨਾਂ ਦੇ ਅੰਦਰ ਯਹੂਦਿਯਾ ਨੂੰ ਮੇਰੇ ਅੱਗੇ ਇਕੱਠਾ ਕਰ ਅਤੇ ਤੁਸੀਂ ਵੀ ਇੱਥੇ ਹੀ ਰਹੋ।”
5ਤਦ ਅਮਾਸਾ ਯਹੂਦਿਯਾ ਦੇ ਸਿਪਾਹੀਆਂ ਨੂੰ ਇਕੱਠਾ ਕਰਨ ਲਈ ਬਾਹਰ ਗਿਆ, ਪਰ ਉਸਨੇ ਠਹਿਰਾਏ ਹੋਏ ਸਮੇਂ ਤੋਂ ਵੱਧ ਸਮਾਂ ਲਾ ਦਿੱਤਾ।
6ਤਦ ਦਾਵੀਦ ਨੇ ਅਬੀਸ਼ਾਈ ਨੂੰ ਆਖਿਆ, “ਹੁਣ ਬਿਕਰੀ ਦਾ ਪੁੱਤਰ ਸ਼ੀਬਾ ਸਾਨੂੰ ਅਬਸ਼ਾਲੋਮ ਨਾਲੋਂ ਵੱਧ ਦੁਸ਼ਟਤਾ ਕਰੇਗਾ। ਆਪਣੇ ਮਾਲਕ ਦੇ ਨੌਕਰਾਂ ਨੂੰ ਲੈ ਕੇ ਉਹ ਦਾ ਪਿੱਛਾ ਕਰ, ਤਾਂ ਜੋ ਉਹ ਗੜ੍ਹ ਵਾਲੇ ਸ਼ਹਿਰਾਂ ਵਿੱਚ ਨਾ ਵੜ ਸਕੇ ਅਤੇ ਸਾਡੇ ਤੋਂ ਲੁਕ ਨਾ ਸਕੇ।”
7ਤਦ ਯੋਆਬ ਨੇ ਅਬੀਸ਼ਾਈ ਦੀ ਅਗਵਾਈ ਵਿੱਚ ਕਰੇਥੀ, ਪਲੇਥੀ ਅਤੇ ਹੋਰ ਸੂਰਬੀਰ ਨਿਕਲੇ ਅਤੇ ਉਹ ਯੇਰੂਸ਼ਲੇਮ ਤੋਂ ਬਿਕਰੀ ਦੇ ਪੁੱਤਰ ਸ਼ੀਬਾ ਦਾ ਪਿੱਛਾ ਕਰਨ ਲੱਗੇ।
8ਜਦੋਂ ਉਹ ਗਿਬਓਨ ਦੀ ਵੱਡੀ ਚੱਟਾਨ ਦੇ ਨੇੜੇ ਪਹੁੰਚੇ ਤਾਂ ਅਮਾਸਾ ਉਨ੍ਹਾਂ ਨੂੰ ਮਿਲਣ ਲਈ ਬਾਹਰ ਆਇਆ। ਇਸ ਸਮੇਂ ਯੋਆਬ ਲੜਾਈ ਲਈ ਤਿਆਰ ਸੀ। ਉਸ ਦੀ ਕਮਰ ਦੁਆਲੇ ਇੱਕ ਪੇਟੀ ਸੀ ਅਤੇ ਉਸ ਦੇ ਪੱਟ ਉੱਤੇ ਇੱਕ ਮਿਆਨ ਵਿੱਚ ਇੱਕ ਤਲਵਾਰ ਵੀ ਸੀ। ਜਦੋਂ ਉਹ ਅੱਗੇ ਵਧਿਆ ਤਾਂ ਤਲਵਾਰ ਡਿੱਗ ਪਈ।