2 ਸ਼ਮੁਏਲ 21

ਜਦੋਂ ਦਾਵੀਦ ਨੂੰ ਸ਼ਾਊਲ ਦੀ ਦਾਸੀ ਅੱਯਾਹ ਦੀ ਧੀ ਰਿਜ਼ਪਾਹ ਦੇ ਇਸ ਕੰਮ ਬਾਰੇ ਪਤਾ ਲੱਗਾ।

2 Samuel 21:11 (UKJV) And it was told David what Rizpah the daughter of Aiah, the concubine of Saul, had done.

9ਉਸ ਨੇ ਉਨ੍ਹਾਂ ਨੂੰ ਗਿਬਓਨੀਆਂ ਦੇ ਹਵਾਲੇ ਕਰ ਦਿੱਤਾ। ਜਿਨ੍ਹਾ ਨੇ ਉਨ੍ਹਾਂ ਨੂੰ ਯਾਹਵੇਹ ਦੇ ਸਾਹਮਣੇ ਉਸ ਪਹਾੜ ਉੱਤੇ ਮਾਰ ਦਿੱਤਾ। ਇਸ ਕਾਰਨ ਸੱਤਾਂ ਦੀ ਇੱਕੋ ਸਮੇਂ ਮੌਤ ਹੋ ਗਈ। ਇਹ ਮੌਤ ਦੀ ਸਜ਼ਾ ਜੌਂ ਦੀ ਵਾਢੀ ਦੇ ਸ਼ੁਰੂਆਤੀ ਦਿਨਾਂ ਵਿੱਚ ਦਿੱਤੀ ਗਈ ਸੀ।

10ਇਸ ਘਟਨਾ ਦੇ ਕਾਰਨ, ਅੱਯਾਹ ਦੀ ਧੀ ਰਿਜ਼ਪਾਹ ਨੇ ਆਪਣੇ ਲਈ ਮੋਟੇ ਕੱਪੜੇ ਦੀ ਚੱਟਾਨ ਉੱਤੇ ਇੱਕ ਪਨਾਹ ਬਣਾਈ ਅਤੇ ਉਹ ਵਾਢੀ ਦੇ ਸ਼ੁਰੂ ਤੋਂ ਲੈ ਕੇ ਮੀਂਹ ਪੈਣ ਤੱਕ ਉਸ ਵਿੱਚ ਰਹੀ। ਉਸ ਨੇ ਨਾ ਤਾਂ ਦਿਨ ਵੇਲੇ ਪੰਛੀਆਂ ਨੂੰ ਲਾਸ਼ਾਂ ਦੇ ਨੇੜੇ ਆਉਣ ਦਿੱਤਾ ਅਤੇ ਨਾ ਹੀ ਰਾਤ ਨੂੰ ਜੰਗਲੀ ਜਾਨਵਰਾਂ ਨੂੰ।

11ਜਦੋਂ ਦਾਵੀਦ ਨੂੰ ਸ਼ਾਊਲ ਦੀ ਦਾਸੀ ਅੱਯਾਹ ਦੀ ਧੀ ਰਿਜ਼ਪਾਹ ਦੇ ਇਸ ਕੰਮ ਬਾਰੇ ਪਤਾ ਲੱਗਾ।

12ਤਦ ਦਾਵੀਦ ਨੇ ਯਾਬੇਸ਼ ਗਿਲਆਦ ਦੇ ਲੋਕਾਂ ਤੋਂ ਸ਼ਾਊਲ ਅਤੇ ਯੋਨਾਥਾਨ ਦੀਆਂ ਹੱਡੀਆਂ ਲੈ ਲਈਆਂ। ਇਹ ਹੱਡੀਆਂ ਯਾਬੇਸ਼-ਗਿਲਆਦੀਆਂ ਦੁਆਰਾ ਬੈਤ-ਸ਼ਾਨ ਦੇ ਕਸਬੇ ਦੇ ਚੌਂਕ ਵਿੱਚੋਂ ਚੋਰੀ ਕੀਤੀਆਂ ਗਈਆਂ ਸਨ। (ਫ਼ਲਿਸਤੀਆਂ ਨੇ ਸ਼ਾਊਲ ਨੂੰ ਮਾਰਨ ਤੋਂ ਬਾਅਦ ਉਸੇ ਦਿਨ ਉੱਥੇ ਹੀ ਟੰਗ ਦਿੱਤਾ ਸੀ।)

13ਦਾਵੀਦ ਨੇ ਸ਼ਾਊਲ ਅਤੇ ਉਸਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਲੈ ਕੇ ਉਨ੍ਹਾਂ ਦੀਆਂ ਹੱਡੀਆਂ ਨੂੰ ਇਕੱਠਾ ਕੀਤਾ ਉਨ੍ਹਾਂ ਸਾਰਿਆਂ ਦੀਆਂ ਹੱਡੀਆਂ ਨੂੰ ਇਕੱਠਾ ਕੀਤਾ ਜੋ ਟੰਗੇ ਗਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.