7ਪਰ ਦਾਵੀਦ ਰਾਜੇ ਨੇ ਸ਼ਾਊਲ ਦੇ ਪੁੱਤਰ ਯੋਨਾਥਾਨ ਦੇ ਪੁੱਤਰ ਮਫ਼ੀਬੋਸ਼ਥ ਨੂੰ ਯਾਹਵੇਹ ਦੇ ਅੱਗੇ ਚੁੱਕੀ ਗਈ ਸਹੁੰ ਕਾਰਨ ਛੱਡ ਦਿੱਤਾ।
8ਪਰ ਰਾਜੇ ਨੇ ਅੱਯਾਹ ਦੀ ਧੀ ਰਿਜ਼ਪਾਹ ਤੋਂ, ਅਰਮੋਨੀ ਅਤੇ ਮਫ਼ੀਬੋਸ਼ਥ ਦੋ ਪੁੱਤਰ ਲਏ, ਜੋ ਸ਼ਾਊਲ ਤੋਂ ਪੈਦਾ ਹੋਏ ਸਨ ਅਤੇ ਸ਼ਾਊਲ ਦੀ ਧੀ ਮੇਰਬ ਤੋਂ ਪੰਜ ਪੁੱਤਰ, ਜੋ ਮੇਹੋਲਾਥੀ ਬਾਰਜ਼ਿੱਲਈ ਦੇ ਪੁੱਤਰ ਅਦਰੀਏਲ ਤੋਂ ਪੈਦਾ ਹੋਏ ਸਨ।
9ਉਸ ਨੇ ਉਨ੍ਹਾਂ ਨੂੰ ਗਿਬਓਨੀਆਂ ਦੇ ਹਵਾਲੇ ਕਰ ਦਿੱਤਾ। ਜਿਨ੍ਹਾ ਨੇ ਉਨ੍ਹਾਂ ਨੂੰ ਯਾਹਵੇਹ ਦੇ ਸਾਹਮਣੇ ਉਸ ਪਹਾੜ ਉੱਤੇ ਮਾਰ ਦਿੱਤਾ। ਇਸ ਕਾਰਨ ਸੱਤਾਂ ਦੀ ਇੱਕੋ ਸਮੇਂ ਮੌਤ ਹੋ ਗਈ। ਇਹ ਮੌਤ ਦੀ ਸਜ਼ਾ ਜੌਂ ਦੀ ਵਾਢੀ ਦੇ ਸ਼ੁਰੂਆਤੀ ਦਿਨਾਂ ਵਿੱਚ ਦਿੱਤੀ ਗਈ ਸੀ।
10ਇਸ ਘਟਨਾ ਦੇ ਕਾਰਨ, ਅੱਯਾਹ ਦੀ ਧੀ ਰਿਜ਼ਪਾਹ ਨੇ ਆਪਣੇ ਲਈ ਮੋਟੇ ਕੱਪੜੇ ਦੀ ਚੱਟਾਨ ਉੱਤੇ ਇੱਕ ਪਨਾਹ ਬਣਾਈ ਅਤੇ ਉਹ ਵਾਢੀ ਦੇ ਸ਼ੁਰੂ ਤੋਂ ਲੈ ਕੇ ਮੀਂਹ ਪੈਣ ਤੱਕ ਉਸ ਵਿੱਚ ਰਹੀ। ਉਸ ਨੇ ਨਾ ਤਾਂ ਦਿਨ ਵੇਲੇ ਪੰਛੀਆਂ ਨੂੰ ਲਾਸ਼ਾਂ ਦੇ ਨੇੜੇ ਆਉਣ ਦਿੱਤਾ ਅਤੇ ਨਾ ਹੀ ਰਾਤ ਨੂੰ ਜੰਗਲੀ ਜਾਨਵਰਾਂ ਨੂੰ।
11ਜਦੋਂ ਦਾਵੀਦ ਨੂੰ ਸ਼ਾਊਲ ਦੀ ਦਾਸੀ ਅੱਯਾਹ ਦੀ ਧੀ ਰਿਜ਼ਪਾਹ ਦੇ ਇਸ ਕੰਮ ਬਾਰੇ ਪਤਾ ਲੱਗਾ।