2 ਸ਼ਮੁਏਲ 21

ਪਰ ਰਾਜੇ ਨੇ ਅੱਯਾਹ ਦੀ ਧੀ ਰਿਜ਼ਪਾਹ ਤੋਂ, ਅਰਮੋਨੀ ਅਤੇ ਮਫ਼ੀਬੋਸ਼ਥ ਦੋ ਪੁੱਤਰ ਲਏ, ਜੋ ਸ਼ਾਊਲ ਤੋਂ ਪੈਦਾ ਹੋਏ ਸਨ ਅਤੇ ਸ਼ਾਊਲ ਦੀ ਧੀ ਮੇਰਬ ਤੋਂ ਪੰਜ ਪੁੱਤਰ, ਜੋ ਮੇਹੋਲਾਥੀ ਬਾਰਜ਼ਿੱਲਈ ਦੇ ਪੁੱਤਰ ਅਦਰੀਏਲ ਤੋਂ ਪੈਦਾ ਹੋਏ ਸਨ।

2 Samuel 21:8 (UKJV) But the king took the two sons of Rizpah the daughter of Aiah, whom she bare unto Saul, Armoni and Mephibosheth; and the five sons of Michal the daughter of Saul, whom she brought up for Adriel the son of Barzillai the Meholathite:

6ਉਸ ਦੇ ਉੱਤਰਾਧਿਕਾਰੀਆਂ ਵਿੱਚੋਂ ਸੱਤ ਜਣੇ ਸਾਨੂੰ ਸੌਂਪ ਦਿੱਤਾ ਜਾਣ ਤਾਂ ਜੋ ਅਸੀਂ ਉਨ੍ਹਾਂ ਨੂੰ ਯਾਹਵੇਹ ਦੇ ਚੁਣੇ ਹੋਏ ਸ਼ਾਊਲ ਦੇ ਗਿਬਆਹ ਵਿੱਚ ਯਾਹਵੇਹ ਦੇ ਸਾਹਮਣੇ ਮੌਤ ਦੀ ਸਜ਼ਾ ਦੇਣ ਲਈ ਲੈ ਜਾ ਸਕੀਏ।” ਰਾਜੇ ਨੇ ਉਨ੍ਹਾਂ ਨੂੰ ਕਿਹਾ, “ਮੈਂ ਉਨ੍ਹਾਂ ਨੂੰ ਸੌਂਪ ਦਿਆਂਗਾ।”

7ਪਰ ਦਾਵੀਦ ਰਾਜੇ ਨੇ ਸ਼ਾਊਲ ਦੇ ਪੁੱਤਰ ਯੋਨਾਥਾਨ ਦੇ ਪੁੱਤਰ ਮਫ਼ੀਬੋਸ਼ਥ ਨੂੰ ਯਾਹਵੇਹ ਦੇ ਅੱਗੇ ਚੁੱਕੀ ਗਈ ਸਹੁੰ ਕਾਰਨ ਛੱਡ ਦਿੱਤਾ।

8ਪਰ ਰਾਜੇ ਨੇ ਅੱਯਾਹ ਦੀ ਧੀ ਰਿਜ਼ਪਾਹ ਤੋਂ, ਅਰਮੋਨੀ ਅਤੇ ਮਫ਼ੀਬੋਸ਼ਥ ਦੋ ਪੁੱਤਰ ਲਏ, ਜੋ ਸ਼ਾਊਲ ਤੋਂ ਪੈਦਾ ਹੋਏ ਸਨ ਅਤੇ ਸ਼ਾਊਲ ਦੀ ਧੀ ਮੇਰਬ ਤੋਂ ਪੰਜ ਪੁੱਤਰ, ਜੋ ਮੇਹੋਲਾਥੀ ਬਾਰਜ਼ਿੱਲਈ ਦੇ ਪੁੱਤਰ ਅਦਰੀਏਲ ਤੋਂ ਪੈਦਾ ਹੋਏ ਸਨ।

9ਉਸ ਨੇ ਉਨ੍ਹਾਂ ਨੂੰ ਗਿਬਓਨੀਆਂ ਦੇ ਹਵਾਲੇ ਕਰ ਦਿੱਤਾ। ਜਿਨ੍ਹਾ ਨੇ ਉਨ੍ਹਾਂ ਨੂੰ ਯਾਹਵੇਹ ਦੇ ਸਾਹਮਣੇ ਉਸ ਪਹਾੜ ਉੱਤੇ ਮਾਰ ਦਿੱਤਾ। ਇਸ ਕਾਰਨ ਸੱਤਾਂ ਦੀ ਇੱਕੋ ਸਮੇਂ ਮੌਤ ਹੋ ਗਈ। ਇਹ ਮੌਤ ਦੀ ਸਜ਼ਾ ਜੌਂ ਦੀ ਵਾਢੀ ਦੇ ਸ਼ੁਰੂਆਤੀ ਦਿਨਾਂ ਵਿੱਚ ਦਿੱਤੀ ਗਈ ਸੀ।

10ਇਸ ਘਟਨਾ ਦੇ ਕਾਰਨ, ਅੱਯਾਹ ਦੀ ਧੀ ਰਿਜ਼ਪਾਹ ਨੇ ਆਪਣੇ ਲਈ ਮੋਟੇ ਕੱਪੜੇ ਦੀ ਚੱਟਾਨ ਉੱਤੇ ਇੱਕ ਪਨਾਹ ਬਣਾਈ ਅਤੇ ਉਹ ਵਾਢੀ ਦੇ ਸ਼ੁਰੂ ਤੋਂ ਲੈ ਕੇ ਮੀਂਹ ਪੈਣ ਤੱਕ ਉਸ ਵਿੱਚ ਰਹੀ। ਉਸ ਨੇ ਨਾ ਤਾਂ ਦਿਨ ਵੇਲੇ ਪੰਛੀਆਂ ਨੂੰ ਲਾਸ਼ਾਂ ਦੇ ਨੇੜੇ ਆਉਣ ਦਿੱਤਾ ਅਤੇ ਨਾ ਹੀ ਰਾਤ ਨੂੰ ਜੰਗਲੀ ਜਾਨਵਰਾਂ ਨੂੰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.