4ਇਹ ਸੁਣ ਕੇ ਗਿਬਓਨੀਆਂ ਨੇ ਉੱਤਰ ਦਿੱਤਾ, “ਅਸੀਂ ਸ਼ਾਊਲ ਦੇ ਘਰਾਣੇ ਤੋਂ ਸੋਨਾ ਜਾਂ ਚਾਂਦੀ ਦੀ ਮੰਗ ਨਹੀਂ ਕਰਦੇ ਅਤੇ ਨਾ ਹੀ ਅਸੀਂ ਕਿਸੇ ਇਸਰਾਏਲੀ ਨੂੰ ਮਾਰਨਾ ਚਾਹੁੰਦੇ ਹਾਂ।” ਫਿਰ ਦਾਵੀਦ ਰਾਜੇ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ?”
5ਇਹ ਸੁਣ ਕੇ ਉਨ੍ਹਾਂ ਨੇ ਰਾਜੇ ਨੂੰ ਕਿਹਾ, “ਉਹ ਮਨੁੱਖ ਜਿਸ ਨੇ ਸਾਨੂੰ ਨਾਸ ਕੀਤਾ, ਜਿਸ ਨੇ ਸਾਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਤਾਂ ਜੋ ਇਸਰਾਏਲ ਵਿੱਚ ਸਾਡੀ ਕੋਈ ਜਗ੍ਹਾ ਨਾ ਹੋਵੇ,
6ਉਸ ਦੇ ਉੱਤਰਾਧਿਕਾਰੀਆਂ ਵਿੱਚੋਂ ਸੱਤ ਜਣੇ ਸਾਨੂੰ ਸੌਂਪ ਦਿੱਤਾ ਜਾਣ ਤਾਂ ਜੋ ਅਸੀਂ ਉਨ੍ਹਾਂ ਨੂੰ ਯਾਹਵੇਹ ਦੇ ਚੁਣੇ ਹੋਏ ਸ਼ਾਊਲ ਦੇ ਗਿਬਆਹ ਵਿੱਚ ਯਾਹਵੇਹ ਦੇ ਸਾਹਮਣੇ ਮੌਤ ਦੀ ਸਜ਼ਾ ਦੇਣ ਲਈ ਲੈ ਜਾ ਸਕੀਏ।” ਰਾਜੇ ਨੇ ਉਨ੍ਹਾਂ ਨੂੰ ਕਿਹਾ, “ਮੈਂ ਉਨ੍ਹਾਂ ਨੂੰ ਸੌਂਪ ਦਿਆਂਗਾ।”
7ਪਰ ਦਾਵੀਦ ਰਾਜੇ ਨੇ ਸ਼ਾਊਲ ਦੇ ਪੁੱਤਰ ਯੋਨਾਥਾਨ ਦੇ ਪੁੱਤਰ ਮਫ਼ੀਬੋਸ਼ਥ ਨੂੰ ਯਾਹਵੇਹ ਦੇ ਅੱਗੇ ਚੁੱਕੀ ਗਈ ਸਹੁੰ ਕਾਰਨ ਛੱਡ ਦਿੱਤਾ।
8ਪਰ ਰਾਜੇ ਨੇ ਅੱਯਾਹ ਦੀ ਧੀ ਰਿਜ਼ਪਾਹ ਤੋਂ, ਅਰਮੋਨੀ ਅਤੇ ਮਫ਼ੀਬੋਸ਼ਥ ਦੋ ਪੁੱਤਰ ਲਏ, ਜੋ ਸ਼ਾਊਲ ਤੋਂ ਪੈਦਾ ਹੋਏ ਸਨ ਅਤੇ ਸ਼ਾਊਲ ਦੀ ਧੀ ਮੇਰਬ ਤੋਂ ਪੰਜ ਪੁੱਤਰ, ਜੋ ਮੇਹੋਲਾਥੀ ਬਾਰਜ਼ਿੱਲਈ ਦੇ ਪੁੱਤਰ ਅਦਰੀਏਲ ਤੋਂ ਪੈਦਾ ਹੋਏ ਸਨ।