2 ਸ਼ਮੁਏਲ 21

ਇਹ ਸੁਣ ਕੇ ਉਨ੍ਹਾਂ ਨੇ ਰਾਜੇ ਨੂੰ ਕਿਹਾ, “ਉਹ ਮਨੁੱਖ ਜਿਸ ਨੇ ਸਾਨੂੰ ਨਾਸ ਕੀਤਾ, ਜਿਸ ਨੇ ਸਾਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਤਾਂ ਜੋ ਇਸਰਾਏਲ ਵਿੱਚ ਸਾਡੀ ਕੋਈ ਜਗ੍ਹਾ ਨਾ ਹੋਵੇ,

2 Samuel 21:5 (UKJV) And they answered the king, The man that consumed us, and that devised against us that we should be destroyed from remaining in any of the coasts of Israel,

3ਦਾਵੀਦ ਨੇ ਗਿਬਓਨੀਆਂ ਨੂੰ ਪੁੱਛਿਆ, “ਮੈਂ ਤੁਹਾਡੇ ਲਈ ਕੀ ਕਰਾ? ਮੈਂ ਕਿਸ ਵਸਤੂ ਨਾਲ ਪ੍ਰਾਸਚਿਤ ਕਰਾਂ ਤਾਂ ਜੋ ਤੁਸੀਂ ਯਾਹਵੇਹ ਦੀ ਵਿਰਾਸਤ ਨੂੰ ਅਸੀਸ ਦਿਓ?”

4ਇਹ ਸੁਣ ਕੇ ਗਿਬਓਨੀਆਂ ਨੇ ਉੱਤਰ ਦਿੱਤਾ, “ਅਸੀਂ ਸ਼ਾਊਲ ਦੇ ਘਰਾਣੇ ਤੋਂ ਸੋਨਾ ਜਾਂ ਚਾਂਦੀ ਦੀ ਮੰਗ ਨਹੀਂ ਕਰਦੇ ਅਤੇ ਨਾ ਹੀ ਅਸੀਂ ਕਿਸੇ ਇਸਰਾਏਲੀ ਨੂੰ ਮਾਰਨਾ ਚਾਹੁੰਦੇ ਹਾਂ।” ਫਿਰ ਦਾਵੀਦ ਰਾਜੇ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ?”

5ਇਹ ਸੁਣ ਕੇ ਉਨ੍ਹਾਂ ਨੇ ਰਾਜੇ ਨੂੰ ਕਿਹਾ, “ਉਹ ਮਨੁੱਖ ਜਿਸ ਨੇ ਸਾਨੂੰ ਨਾਸ ਕੀਤਾ, ਜਿਸ ਨੇ ਸਾਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਤਾਂ ਜੋ ਇਸਰਾਏਲ ਵਿੱਚ ਸਾਡੀ ਕੋਈ ਜਗ੍ਹਾ ਨਾ ਹੋਵੇ,

6ਉਸ ਦੇ ਉੱਤਰਾਧਿਕਾਰੀਆਂ ਵਿੱਚੋਂ ਸੱਤ ਜਣੇ ਸਾਨੂੰ ਸੌਂਪ ਦਿੱਤਾ ਜਾਣ ਤਾਂ ਜੋ ਅਸੀਂ ਉਨ੍ਹਾਂ ਨੂੰ ਯਾਹਵੇਹ ਦੇ ਚੁਣੇ ਹੋਏ ਸ਼ਾਊਲ ਦੇ ਗਿਬਆਹ ਵਿੱਚ ਯਾਹਵੇਹ ਦੇ ਸਾਹਮਣੇ ਮੌਤ ਦੀ ਸਜ਼ਾ ਦੇਣ ਲਈ ਲੈ ਜਾ ਸਕੀਏ।” ਰਾਜੇ ਨੇ ਉਨ੍ਹਾਂ ਨੂੰ ਕਿਹਾ, “ਮੈਂ ਉਨ੍ਹਾਂ ਨੂੰ ਸੌਂਪ ਦਿਆਂਗਾ।”

7ਪਰ ਦਾਵੀਦ ਰਾਜੇ ਨੇ ਸ਼ਾਊਲ ਦੇ ਪੁੱਤਰ ਯੋਨਾਥਾਨ ਦੇ ਪੁੱਤਰ ਮਫ਼ੀਬੋਸ਼ਥ ਨੂੰ ਯਾਹਵੇਹ ਦੇ ਅੱਗੇ ਚੁੱਕੀ ਗਈ ਸਹੁੰ ਕਾਰਨ ਛੱਡ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.