11ਉਹ ਕਰੂਬੀਆਂ ਉੱਤੇ ਸਵਾਰ ਹੋ ਕੇ ਉੱਡ ਗਿਆ; ਉਹ ਪੌਣ ਦੇ ਖੰਭਾ ਉੱਤੇ ਵੇਖਿਆ ਗਿਆ।
12ਉਸ ਨੇ ਹਨੇਰੇ ਨੂੰ ਆਪਣੇ ਆਲੇ-ਦੁਆਲੇ ਦਾ ਮੰਡਪ ਬਣਾਇਆ, ਅਕਾਸ਼ ਦੇ ਹਨੇਰੇ ਮੀਂਹ ਦੇ ਬੱਦਲਾਂ ਨੂੰ ਬਣਾਇਆ।
13ਉਸ ਦੀ ਮੌਜੂਦਗੀ ਦੀ ਚਮਕ ਨਾਲ ਅੰਗਿਆਰੇ ਵਿੱਚ ਅੱਗ ਬਲ ਗਈ।
14ਯਾਹਵੇਹ ਸਵਰਗ ਤੋਂ ਗਰਜਿਆ; ਅੱਤ ਮਹਾਨ ਦੀ ਆਵਾਜ਼ ਗੂੰਜ ਉੱਠੀ।
15ਉਸਨੇ ਆਪਣੇ ਤੀਰ ਚਲਾਏ ਅਤੇ ਦੁਸ਼ਮਣਾਂ ਨੂੰ ਖਿੰਡਾ ਦਿੱਤਾ, ਬਿਜਲੀ ਦੀਆਂ ਵੱਡੀਆਂ ਲਿਸ਼ਕਾ ਨਾਲ ਉਸਨੇ ਉਹਨਾਂ ਨੂੰ ਉਲਝਾ ਦਿੱਤਾ।