15ਉਸਨੇ ਆਪਣੇ ਤੀਰ ਚਲਾਏ ਅਤੇ ਦੁਸ਼ਮਣਾਂ ਨੂੰ ਖਿੰਡਾ ਦਿੱਤਾ, ਬਿਜਲੀ ਦੀਆਂ ਵੱਡੀਆਂ ਲਿਸ਼ਕਾ ਨਾਲ ਉਸਨੇ ਉਹਨਾਂ ਨੂੰ ਉਲਝਾ ਦਿੱਤਾ।
16ਹੇ ਯਾਹਵੇਹ ਤੇਰੀ ਝਿੜਕ ਨਾਲ ਅਤੇ ਤੇਰੇ ਨਾਸਾਂ ਵਿੱਚੋਂ ਸਾਹ ਦੇ ਝੋਕੇ ਦੇ ਕਾਰਨ ਸਮੁੰਦਰ ਦੀਆਂ ਸਤਹ ਦਿੱਸਣ ਲੱਗ ਪਈਆਂ, ਅਤੇ ਧਰਤੀ ਦੀਆਂ ਨੀਹਾਂ ਰੱਖੀਆਂ ਗਈਆਂ।
17“ਉਸ ਨੇ ਸਵਰਗ ਤੋਂ ਆਪਣਾ ਹੱਥ ਵਧਾ ਕੇ ਮੈਨੂੰ ਫੜ ਲਿਆ; ਉਸ ਨੇ ਮੈਨੂੰ ਡੂੰਘੇ ਪਾਣੀਆਂ ਵਿੱਚੋਂ ਬਾਹਰ ਕੱਢਿਆ।
18ਉਸਨੇ ਮੈਨੂੰ ਮੇਰੇ ਸ਼ਕਤੀਸ਼ਾਲੀ ਦੁਸ਼ਮਣ ਤੋਂ, ਮੇਰੇ ਨਾਲ ਘਿਣ ਕਰਨ ਵਾਲੇ ਅਤੇ ਜੋ ਮੇਰੇ ਤੋਂ ਬਹੁਤ ਬਲਵਾਨ ਸਨ, ਮੈਨੂੰ ਉਹਨਾਂ ਤੋਂ ਛੁਡਾਇਆ।
19ਉਨ੍ਹਾਂ ਨੇ ਮੇਰੀ ਬਿਪਤਾ ਦੇ ਦਿਨ ਮੇਰਾ ਸਾਹਮਣਾ ਕੀਤਾ, ਪਰ ਯਾਹਵੇਹ ਮੇਰਾ ਸਹਾਰਾ ਸੀ।