32ਕਿਉਂਕਿ ਯਾਹਵੇਹ ਤੋਂ ਇਲਾਵਾ ਹੋਰ ਪਰਮੇਸ਼ਵਰ ਕੌਣ ਹੈ? ਅਤੇ ਸਾਡੇ ਪਰਮੇਸ਼ਵਰ ਤੋਂ ਬਿਨਾ ਹੋਰ ਕਿਹੜੀ ਚੱਟਾਨ ਹੈ?
33ਇਹ ਪਰਮੇਸ਼ਵਰ ਹੈ ਜੋ ਮੈਨੂੰ ਮਜ਼ਬੂਤ ਕਰਦਾ ਹੈ ਅਤੇ ਉਹ ਮੇਰੇ ਰਾਹਾਂ ਨੂੰ ਸੁਰੱਖਿਅਤ ਰੱਖਦਾ ਹੈ।
34ਉਹ ਮੇਰੇ ਪੈਰਾਂ ਨੂੰ ਹਿਰਨੀ ਦੇ ਪੈਰਾਂ ਵਾਂਗ ਬਣਾਉਂਦਾ ਹੈ; ਉਹ ਮੈਨੂੰ ਉਚਾਈਆਂ ਉੱਤੇ ਖੜ੍ਹਾ ਕਰਦਾ ਹੈ।
35ਉਹ ਮੇਰੇ ਹੱਥਾਂ ਨੂੰ ਯੁੱਧ ਕਰਨਾ ਇਸ ਤਰ੍ਹਾਂ ਸਿਖਾਉਂਦਾ ਹੈ; ਕਿ ਮੇਰੀਆਂ ਬਾਹਾਂ ਪਿੱਤਲ ਦੇ ਧਣੁੱਖਾ ਨੂੰ ਮੋੜ ਸਕਦੀਆਂ ਹਨ।
36ਤੂੰ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ। ਤੇਰੀ ਮਦਦ ਨੇ ਮੈਨੂੰ ਮਹਾਨ ਬਣਾਇਆ ਹੈ।