2 ਸ਼ਮੁਏਲ 24

ਇਸ ਲਈ ਦਾਵੀਦ ਉੱਪਰ ਗਿਆ, ਜਿਵੇਂ ਕਿ ਯਾਹਵੇਹ ਨੇ ਗਾਦ ਰਾਹੀਂ ਹੁਕਮ ਦਿੱਤਾ ਸੀ।

2 Samuel 24:19 (UKJV) And David, according to the saying of Gad, went up as the LORD commanded.

17ਜਦੋਂ ਦਾਵੀਦ ਨੇ ਉਸ ਦੂਤ ਨੂੰ ਦੇਖਿਆ ਜੋ ਲੋਕਾਂ ਨੂੰ ਮਾਰ ਰਿਹਾ ਸੀ, ਤਾਂ ਉਸਨੇ ਯਾਹਵੇਹ ਨੂੰ ਕਿਹਾ, “ਮੈਂ ਪਾਪ ਕੀਤਾ ਹੈ ਅਤੇ ਬੁਰਿਆਈ ਵੀ ਮੇਰੇ ਕੋਲੋਂ ਹੋਈ ਹੈ, ਪਰ ਇਨ੍ਹਾਂ ਭੇਡਾਂ ਦਾ ਕੀ ਦੋਸ਼ ਹੈ ਉਨ੍ਹਾਂ ਨੇ ਕੀ ਕੀਤਾ ਹੈ? ਆਪਣਾ ਹੱਥ ਮੇਰੇ ਅਤੇ ਮੇਰੇ ਪਰਿਵਾਰ ਉੱਤੇ ਚਲਾ।”

18ਉਸ ਦਿਨ ਗਾਦ ਦਾਵੀਦ ਕੋਲ ਗਿਆ ਅਤੇ ਉਸ ਨੂੰ ਆਖਿਆ, “ਉੱਪਰ ਜਾ ਅਤੇ ਯਬੂਸੀ ਅਰਵਨਾਹ ਦੇ ਪਿੜ ਵਿੱਚ ਯਾਹਵੇਹ ਲਈ ਇੱਕ ਜਗਵੇਦੀ ਬਣਾ।”

19ਇਸ ਲਈ ਦਾਵੀਦ ਉੱਪਰ ਗਿਆ, ਜਿਵੇਂ ਕਿ ਯਾਹਵੇਹ ਨੇ ਗਾਦ ਰਾਹੀਂ ਹੁਕਮ ਦਿੱਤਾ ਸੀ।

20ਜਦੋਂ ਅਰਵਨਾਹ ਨੇ ਨਿਗਾਹ ਕੀਤੀ ਅਤੇ ਵੇਖਿਆ ਰਾਜਾ ਅਤੇ ਉਸ ਦੇ ਅਧਿਕਾਰੀ ਉਸ ਵੱਲ ਆਉਂਦੇ ਸਨ, ਤਾਂ ਉਹ ਬਾਹਰ ਗਿਆ ਅਤੇ ਪਾਤਸ਼ਾਹ ਦੇ ਅੱਗੇ ਮੂੰਹ ਭਾਰ ਝੁੱਕ ਕੇ ਨਮਸਕਾਰ ਕੀਤਾ।

21ਅਰਵਨਾਹ ਨੇ ਕਿਹਾ, “ਮੇਰਾ ਮਹਾਰਾਜ ਰਾਜਾ ਆਪਣੇ ਸੇਵਕ ਕੋਲ ਕਿਉਂ ਆਇਆ ਹੈ?” ਦਾਵੀਦ ਨੇ ਜਵਾਬ ਦਿੱਤਾ, “ਤੇਰਾ ਪਿੜ ਮੈਂ ਤੇਰੇ ਕੋਲ ਮੁੱਲ ਲੈਣ ਲਈ, ਤਾਂ ਜੋ ਮੈਂ ਯਾਹਵੇਹ ਲਈ ਇੱਕ ਜਗਵੇਦੀ ਬਣਾਵਾਂ, ਤਾਂ ਜੋ ਲੋਕਾਂ ਉੱਤੋਂ ਬਿਪਤਾ ਬੰਦ ਹੋ ਜਾਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.