2 ਸ਼ਮੁਏਲ 24

ਜਦੋਂ ਅਰਵਨਾਹ ਨੇ ਨਿਗਾਹ ਕੀਤੀ ਅਤੇ ਵੇਖਿਆ ਰਾਜਾ ਅਤੇ ਉਸ ਦੇ ਅਧਿਕਾਰੀ ਉਸ ਵੱਲ ਆਉਂਦੇ ਸਨ, ਤਾਂ ਉਹ ਬਾਹਰ ਗਿਆ ਅਤੇ ਪਾਤਸ਼ਾਹ ਦੇ ਅੱਗੇ ਮੂੰਹ ਭਾਰ ਝੁੱਕ ਕੇ ਨਮਸਕਾਰ ਕੀਤਾ।

2 Samuel 24:20 (UKJV) And Araunah looked, and saw the king and his servants coming on toward him: and Araunah went out, and bowed himself before the king on his face upon the ground.

18ਉਸ ਦਿਨ ਗਾਦ ਦਾਵੀਦ ਕੋਲ ਗਿਆ ਅਤੇ ਉਸ ਨੂੰ ਆਖਿਆ, “ਉੱਪਰ ਜਾ ਅਤੇ ਯਬੂਸੀ ਅਰਵਨਾਹ ਦੇ ਪਿੜ ਵਿੱਚ ਯਾਹਵੇਹ ਲਈ ਇੱਕ ਜਗਵੇਦੀ ਬਣਾ।”

19ਇਸ ਲਈ ਦਾਵੀਦ ਉੱਪਰ ਗਿਆ, ਜਿਵੇਂ ਕਿ ਯਾਹਵੇਹ ਨੇ ਗਾਦ ਰਾਹੀਂ ਹੁਕਮ ਦਿੱਤਾ ਸੀ।

20ਜਦੋਂ ਅਰਵਨਾਹ ਨੇ ਨਿਗਾਹ ਕੀਤੀ ਅਤੇ ਵੇਖਿਆ ਰਾਜਾ ਅਤੇ ਉਸ ਦੇ ਅਧਿਕਾਰੀ ਉਸ ਵੱਲ ਆਉਂਦੇ ਸਨ, ਤਾਂ ਉਹ ਬਾਹਰ ਗਿਆ ਅਤੇ ਪਾਤਸ਼ਾਹ ਦੇ ਅੱਗੇ ਮੂੰਹ ਭਾਰ ਝੁੱਕ ਕੇ ਨਮਸਕਾਰ ਕੀਤਾ।

21ਅਰਵਨਾਹ ਨੇ ਕਿਹਾ, “ਮੇਰਾ ਮਹਾਰਾਜ ਰਾਜਾ ਆਪਣੇ ਸੇਵਕ ਕੋਲ ਕਿਉਂ ਆਇਆ ਹੈ?” ਦਾਵੀਦ ਨੇ ਜਵਾਬ ਦਿੱਤਾ, “ਤੇਰਾ ਪਿੜ ਮੈਂ ਤੇਰੇ ਕੋਲ ਮੁੱਲ ਲੈਣ ਲਈ, ਤਾਂ ਜੋ ਮੈਂ ਯਾਹਵੇਹ ਲਈ ਇੱਕ ਜਗਵੇਦੀ ਬਣਾਵਾਂ, ਤਾਂ ਜੋ ਲੋਕਾਂ ਉੱਤੋਂ ਬਿਪਤਾ ਬੰਦ ਹੋ ਜਾਵੇ।”

22ਅਰਵਨਾਹ ਨੇ ਦਾਵੀਦ ਨੂੰ ਆਖਿਆ, “ਮੇਰੇ ਸੁਆਮੀ ਪਾਤਸ਼ਾਹ ਨੂੰ ਜੋ ਚਾਹੇ ਲੈ ਲਵੇ ਅਤੇ ਚੜ੍ਹਾਵੇ। ਇੱਥੇ ਬਲਦ ਹੋਮ ਦੀ ਭੇਟ ਲਈ ਹਨ, ਅਤੇ ਇੱਥੇ ਲੱਕੜਾਂ ਲਈ ਪਿੜ ਅਤੇ ਬਲਦਾਂ ਦੇ ਜੂਲੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.