2 ਸ਼ਮੁਏਲ 24

ਅਰਵਨਾਹ ਨੇ ਦਾਵੀਦ ਨੂੰ ਆਖਿਆ, “ਮੇਰੇ ਸੁਆਮੀ ਪਾਤਸ਼ਾਹ ਨੂੰ ਜੋ ਚਾਹੇ ਲੈ ਲਵੇ ਅਤੇ ਚੜ੍ਹਾਵੇ। ਇੱਥੇ ਬਲਦ ਹੋਮ ਦੀ ਭੇਟ ਲਈ ਹਨ, ਅਤੇ ਇੱਥੇ ਲੱਕੜਾਂ ਲਈ ਪਿੜ ਅਤੇ ਬਲਦਾਂ ਦੇ ਜੂਲੇ ਹਨ।

2 Samuel 24:22 (UKJV) And Araunah said unto David, Let my lord the king take and offer up what seems good unto him: behold, here be oxen for burnt sacrifice, and threshing instruments and other instruments of the oxen for wood.

20ਜਦੋਂ ਅਰਵਨਾਹ ਨੇ ਨਿਗਾਹ ਕੀਤੀ ਅਤੇ ਵੇਖਿਆ ਰਾਜਾ ਅਤੇ ਉਸ ਦੇ ਅਧਿਕਾਰੀ ਉਸ ਵੱਲ ਆਉਂਦੇ ਸਨ, ਤਾਂ ਉਹ ਬਾਹਰ ਗਿਆ ਅਤੇ ਪਾਤਸ਼ਾਹ ਦੇ ਅੱਗੇ ਮੂੰਹ ਭਾਰ ਝੁੱਕ ਕੇ ਨਮਸਕਾਰ ਕੀਤਾ।

21ਅਰਵਨਾਹ ਨੇ ਕਿਹਾ, “ਮੇਰਾ ਮਹਾਰਾਜ ਰਾਜਾ ਆਪਣੇ ਸੇਵਕ ਕੋਲ ਕਿਉਂ ਆਇਆ ਹੈ?” ਦਾਵੀਦ ਨੇ ਜਵਾਬ ਦਿੱਤਾ, “ਤੇਰਾ ਪਿੜ ਮੈਂ ਤੇਰੇ ਕੋਲ ਮੁੱਲ ਲੈਣ ਲਈ, ਤਾਂ ਜੋ ਮੈਂ ਯਾਹਵੇਹ ਲਈ ਇੱਕ ਜਗਵੇਦੀ ਬਣਾਵਾਂ, ਤਾਂ ਜੋ ਲੋਕਾਂ ਉੱਤੋਂ ਬਿਪਤਾ ਬੰਦ ਹੋ ਜਾਵੇ।”

22ਅਰਵਨਾਹ ਨੇ ਦਾਵੀਦ ਨੂੰ ਆਖਿਆ, “ਮੇਰੇ ਸੁਆਮੀ ਪਾਤਸ਼ਾਹ ਨੂੰ ਜੋ ਚਾਹੇ ਲੈ ਲਵੇ ਅਤੇ ਚੜ੍ਹਾਵੇ। ਇੱਥੇ ਬਲਦ ਹੋਮ ਦੀ ਭੇਟ ਲਈ ਹਨ, ਅਤੇ ਇੱਥੇ ਲੱਕੜਾਂ ਲਈ ਪਿੜ ਅਤੇ ਬਲਦਾਂ ਦੇ ਜੂਲੇ ਹਨ।

23ਇਹ ਸਭ ਕੁਝ ਅਰਵਨਾਹ ਦੇ ਰਾਜੇ ਨੂੰ ਦੇ ਦਿੱਤਾ।” ਅਰਵਨਾਹ ਨੇ ਉਸ ਨੂੰ ਇਹ ਵੀ ਕਿਹਾ, “ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਤੋਂ ਪਰਸੰਨ ਹੋਵੇ।”

24ਪਰ ਰਾਜੇ ਨੇ ਅਰਵਨਾਹ ਨੂੰ ਜਵਾਬ ਦਿੱਤਾ, “ਨਹੀਂ, ਸੱਚ-ਮੁੱਚ ਮੈਂ ਤੈਨੂੰ ਮੁੱਲ ਦੇ ਕੇ ਇਹ ਪਿੜ ਲਵਾਂਗਾ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਹੋਮ ਦੀਆਂ ਭੇਟਾਂ ਦੀ ਬਲੀ ਨਹੀਂ ਚੜ੍ਹਾਵਾਂਗਾ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ।” ਇਸ ਲਈ ਦਾਵੀਦ ਨੇ ਪਿੜ ਅਤੇ ਬਲਦਾਂ ਨੂੰ ਖਰੀਦ ਲਿਆ ਅਤੇ ਉਨ੍ਹਾਂ ਲਈ ਪੰਜਾਹ ਸ਼ੈਕੇਲ ਚਾਂਦੀ ਦੇ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.