2 ਸ਼ਮੁਏਲ 3

ਅਬਨੇਰ ਨੇ ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲ ਕੀਤੀ ਅਤੇ ਕਿਹਾ, “ਤੁਸੀਂ ਤਾਂ ਪਹਿਲੇ ਸਮੇਂ ਤੋਂ ਹੀ ਦਾਵੀਦ ਨੂੰ ਆਪਣਾ ਰਾਜਾ ਬਣਾਉਣਾ ਚਾਹੁੰਦੇ ਸੀ।

2 Samuel 3:17 (UKJV) And Abner had communication with the elders of Israel, saying, All of you sought for David in times past to be king over you:

15ਇਸ ਲਈ ਈਸ਼-ਬੋਸ਼ੇਥ ਨੇ ਹੁਕਮ ਦਿੱਤਾ ਅਤੇ ਉਸ ਇਸਤਰੀ ਨੂੰ ਉਸਦੇ ਪਤੀ ਲਾਇਸ਼ ਦੇ ਪੁੱਤਰ ਫਲਟੀਏਲ ਤੋਂ ਖੋਹ ਲਿਆ।

16ਉਸ ਦਾ ਪਤੀ ਵੀ ਉਸ ਦੇ ਨਾਲ ਰੋਂਦਾ ਹੋਇਆ ਬਹੁਰੀਮ ਤੱਕ ਉਸ ਦੇ ਪਿੱਛੇ ਚਲਾ ਆਇਆ। ਤਦ ਅਬਨੇਰ ਨੇ ਉਸ ਨੂੰ ਕਿਹਾ, “ਘਰ ਵਾਪਸ ਜਾਹ!” ਇਸ ਲਈ ਉਹ ਵਾਪਸ ਚਲਾ ਗਿਆ।

17ਅਬਨੇਰ ਨੇ ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲ ਕੀਤੀ ਅਤੇ ਕਿਹਾ, “ਤੁਸੀਂ ਤਾਂ ਪਹਿਲੇ ਸਮੇਂ ਤੋਂ ਹੀ ਦਾਵੀਦ ਨੂੰ ਆਪਣਾ ਰਾਜਾ ਬਣਾਉਣਾ ਚਾਹੁੰਦੇ ਸੀ।

18ਹੁਣ ਇਹ ਕਰੋ! ਕਿਉਂਕਿ ਯਾਹਵੇਹ ਨੇ ਦਾਵੀਦ ਨਾਲ ਵਾਅਦਾ ਕੀਤਾ ਸੀ, ‘ਮੈਂ ਆਪਣੇ ਸੇਵਕ ਦਾਵੀਦ ਦੀ ਮਦਦ ਨਾਲ ਆਪਣੀ ਪਰਜਾ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥੋਂ ਅਤੇ ਉਨ੍ਹਾਂ ਦੇ ਸਾਰੇ ਦੁਸ਼ਮਣਾਂ ਦੇ ਹੱਥੋਂ ਛੁਡਾਵਾਂਗਾ।’ ”

19ਅਬਨੇਰ ਨੇ ਬਿਨਯਾਮੀਨ ਦੇ ਲੋਕਾਂ ਨਾਲ ਵੀ ਵਿਅਕਤੀਗਤ ਤੌਰ ਤੇ ਗੱਲ ਕੀਤੀ। ਫਿਰ ਉਹ ਦਾਵੀਦ ਨੂੰ ਉਹ ਸਭ ਕੁਝ ਦੱਸਣ ਲਈ ਹੇਬਰੋਨ ਗਿਆ ਜੋ ਇਸਰਾਏਲ ਅਤੇ ਬਿਨਯਾਮੀਨ ਦਾ ਸਾਰਾ ਸਮੂਹ ਕਰਨਾ ਚਾਹੁੰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.