1ਸ਼ਾਊਲ ਦੇ ਘਰਾਣੇ ਅਤੇ ਦਾਵੀਦ ਦੇ ਘਰਾਣੇ ਵਿਚਕਾਰ ਲੰਮਾ ਸਮਾਂ ਲੜਾਈ ਚੱਲਦੀ ਰਹੀ। ਦਾਵੀਦ ਹੋਲੀ-ਹੋਲੀ ਮਜ਼ਬੂਤ ਹੁੰਦਾ ਗਿਆ, ਜਦ ਕਿ ਸ਼ਾਊਲ ਦਾ ਘਰਾਣਾ ਕਮਜ਼ੋਰ ਹੀ ਹੁੰਦਾ ਗਿਆ।
2ਹੇਬਰੋਨ ਵਿੱਚ ਦਾਵੀਦ ਦੇ ਪੁੱਤਰਾਂ ਨੇ ਜਨਮ ਲਿਆ: ਉਸਦਾ ਪਹਿਲੌਠਾ ਪੁੱਤਰ ਅਮਨੋਨ ਸੀ ਜੋ ਯਿਜ਼ਰਏਲ ਅਹੀਨੋਅਮ ਦੀ ਕੁੱਖੋਂ ਪੈਦਾ ਹੋਇਆ।
3ਉਸਦਾ ਦੂਸਰਾ ਪੁੱਤਰ, ਕਿਲਆਬ ਜੋ ਕਿ ਅਬੀਗੈਲ ਦੀ ਕੁੱਖੋਂ ਪੈਦਾ ਹੋਇਆ ਜਿਹੜੀ ਕਰਮਲ ਦੇ ਨਾਬਾਲ ਦੀ ਵਿਧਵਾ ਸੀ। ਤੀਸਰਾ ਅਬਸ਼ਾਲੋਮ ਸੀ, ਗੇਸ਼ੂਰ ਦੇ ਰਾਜਾ ਤਲਮਈ ਦੀ ਧੀ ਮਕਾਹ ਦੀ ਕੁੱਖੋ ਪੈਦਾ ਹੋਇਆ;
4ਚੌਥਾ ਅਦੋਨੀਯਾਹ, ਹੇਗੀਥ ਦਾ ਪੁੱਤਰ ਸੀ; ਪੰਜਵਾਂ ਸ਼ਫਾਟਯਾਹ, ਜਿਸ ਨੂੰ ਅਬਿਤਾਲ ਨੇ ਜਨਮ ਦਿੱਤਾ;