2ਹੇਬਰੋਨ ਵਿੱਚ ਦਾਵੀਦ ਦੇ ਪੁੱਤਰਾਂ ਨੇ ਜਨਮ ਲਿਆ: ਉਸਦਾ ਪਹਿਲੌਠਾ ਪੁੱਤਰ ਅਮਨੋਨ ਸੀ ਜੋ ਯਿਜ਼ਰਏਲ ਅਹੀਨੋਅਮ ਦੀ ਕੁੱਖੋਂ ਪੈਦਾ ਹੋਇਆ।
3ਉਸਦਾ ਦੂਸਰਾ ਪੁੱਤਰ, ਕਿਲਆਬ ਜੋ ਕਿ ਅਬੀਗੈਲ ਦੀ ਕੁੱਖੋਂ ਪੈਦਾ ਹੋਇਆ ਜਿਹੜੀ ਕਰਮਲ ਦੇ ਨਾਬਾਲ ਦੀ ਵਿਧਵਾ ਸੀ। ਤੀਸਰਾ ਅਬਸ਼ਾਲੋਮ ਸੀ, ਗੇਸ਼ੂਰ ਦੇ ਰਾਜਾ ਤਲਮਈ ਦੀ ਧੀ ਮਕਾਹ ਦੀ ਕੁੱਖੋ ਪੈਦਾ ਹੋਇਆ;
4ਚੌਥਾ ਅਦੋਨੀਯਾਹ, ਹੇਗੀਥ ਦਾ ਪੁੱਤਰ ਸੀ; ਪੰਜਵਾਂ ਸ਼ਫਾਟਯਾਹ, ਜਿਸ ਨੂੰ ਅਬਿਤਾਲ ਨੇ ਜਨਮ ਦਿੱਤਾ;
5ਅਤੇ ਛੇਵਾਂ ਯਿਥਰਆਮ ਸੀ, ਉਹ ਜੋ ਦਾਵੀਦ ਦੀ ਪਤਨੀ ਅਗਲਾਹ ਦੀ ਕੁੱਖੋਂ ਪੈਦਾ ਹੋਇਆ ਸੀ। ਇਹ ਦਾਵੀਦ ਦੇ ਘਰ ਹੇਬਰੋਨ ਵਿੱਚ ਪੈਦਾ ਹੋਏ ਸਨ।
6ਜਦ ਸ਼ਾਊਲ ਦੇ ਘਰਾਣੇ ਅਤੇ ਦਾਵੀਦ ਦੇ ਘਰਾਣੇ ਵਿਚਕਾਰ ਲੜਾਈ ਹੁੰਦੀ ਸੀ, ਤਾਂ ਅਬਨੇਰ ਨੇ ਸ਼ਾਊਲ ਦੇ ਘਰਾਣੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਕੀਤਾ।