31ਤਦ ਦਾਵੀਦ ਨੇ ਯੋਆਬ ਅਤੇ ਉਸਦੇ ਨਾਲ ਦੇ ਸਾਰੇ ਲੋਕਾਂ ਨੂੰ ਕਿਹਾ, “ਆਪਣੇ ਕੱਪੜੇ ਪਾੜੋ ਅਤੇ ਤੱਪੜ ਪਾਓ ਅਤੇ ਅਬਨੇਰ ਦੇ ਅੱਗੇ ਸੋਗ ਵਿੱਚ ਚੱਲੋ।” ਰਾਜਾ ਦਾਵੀਦ ਖੁਦ ਅਰਥੀ ਦੇ ਪਿੱਛੇ ਤੁਰਿਆ।
32ਉਨ੍ਹਾਂ ਨੇ ਅਬਨੇਰ ਨੂੰ ਹੇਬਰੋਨ ਵਿੱਚ ਦਫ਼ਨਾਇਆ ਅਤੇ ਰਾਜਾ ਅਬਨੇਰ ਦੀ ਕਬਰ ਉੱਤੇ ਉੱਚੀ-ਉੱਚੀ ਰੋਇਆ। ਸਾਰੇ ਲੋਕ ਵੀ ਰੋ ਪਏ।
33ਰਾਜੇ ਨੇ ਅਬਨੇਰ ਲਈ ਇਹ ਵਿਰਲਾਪ ਗਾਇਆ: “ਹਾਏ ਅਬਨੇਰ! ਤੂੰ ਕਿਉਂ ਇੱਕ ਮੂਰਖ ਦੀ ਮੌਤ ਮਰਿਆ?
34ਤੇਰੇ ਹੱਥ ਨਹੀਂ ਬੰਨ੍ਹੇ ਗਏ, ਨਾ ਤੇਰੇ ਪੈਰ ਵਿੱਚ ਬੇੜੀਆਂ ਸਨ। ਤੂੰ ਤਾਂ ਇਸ ਤਰ੍ਹਾਂ ਡਿੱਗਿਆ ਜਿਵੇਂ ਕੋਈ ਅਪਰਾਧੀ ਅੱਗੇ ਡਿੱਗ ਪਵੇ।” ਅਤੇ ਸਾਰੇ ਲੋਕ ਉਸ ਲਈ ਦੁਬਾਰਾ ਰੋਏ।
35ਤਦ ਉਨ੍ਹਾਂ ਸਾਰਿਆਂ ਨੇ ਆਣ ਕੇ ਦਾਵੀਦ ਨੂੰ ਬੇਨਤੀ ਕੀਤੀ ਕਿ ਉਹ ਅਜੇ ਦਿਨ ਹੀ ਸੀ ਕੁਝ ਖਾ ਲਵੇ। ਪਰ ਦਾਵੀਦ ਨੇ ਸਹੁੰ ਖਾ ਕੇ ਕਿਹਾ, “ਪਰਮੇਸ਼ਵਰ ਮੇਰੇ ਨਾਲ ਇਸੇ ਤਰ੍ਹਾਂ ਕਰੇ ਸਗੋਂ ਇਸ ਤੋਂ ਵੀ ਵਧੀਕ ਕਰੇ, ਜੇ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਜਾਂ ਕਿਸੇ ਹੋਰ ਚੀਜ਼ ਦਾ ਸੁਆਦ ਲਵਾਂ!”