2 ਸ਼ਮੁਏਲ 3

ਤੇਰੇ ਹੱਥ ਨਹੀਂ ਬੰਨ੍ਹੇ ਗਏ, ਨਾ ਤੇਰੇ ਪੈਰ ਵਿੱਚ ਬੇੜੀਆਂ ਸਨ। ਤੂੰ ਤਾਂ ਇਸ ਤਰ੍ਹਾਂ ਡਿੱਗਿਆ ਜਿਵੇਂ ਕੋਈ ਅਪਰਾਧੀ ਅੱਗੇ ਡਿੱਗ ਪਵੇ।” ਅਤੇ ਸਾਰੇ ਲੋਕ ਉਸ ਲਈ ਦੁਬਾਰਾ ਰੋਏ।

2 Samuel 3:34 (UKJV) Your hands were not bound, nor your feet put into fetters: as a man falls before wicked men, so fell you. And all the people wept again over him.

32ਉਨ੍ਹਾਂ ਨੇ ਅਬਨੇਰ ਨੂੰ ਹੇਬਰੋਨ ਵਿੱਚ ਦਫ਼ਨਾਇਆ ਅਤੇ ਰਾਜਾ ਅਬਨੇਰ ਦੀ ਕਬਰ ਉੱਤੇ ਉੱਚੀ-ਉੱਚੀ ਰੋਇਆ। ਸਾਰੇ ਲੋਕ ਵੀ ਰੋ ਪਏ।

33ਰਾਜੇ ਨੇ ਅਬਨੇਰ ਲਈ ਇਹ ਵਿਰਲਾਪ ਗਾਇਆ: “ਹਾਏ ਅਬਨੇਰ! ਤੂੰ ਕਿਉਂ ਇੱਕ ਮੂਰਖ ਦੀ ਮੌਤ ਮਰਿਆ?

34ਤੇਰੇ ਹੱਥ ਨਹੀਂ ਬੰਨ੍ਹੇ ਗਏ, ਨਾ ਤੇਰੇ ਪੈਰ ਵਿੱਚ ਬੇੜੀਆਂ ਸਨ। ਤੂੰ ਤਾਂ ਇਸ ਤਰ੍ਹਾਂ ਡਿੱਗਿਆ ਜਿਵੇਂ ਕੋਈ ਅਪਰਾਧੀ ਅੱਗੇ ਡਿੱਗ ਪਵੇ।” ਅਤੇ ਸਾਰੇ ਲੋਕ ਉਸ ਲਈ ਦੁਬਾਰਾ ਰੋਏ।

35ਤਦ ਉਨ੍ਹਾਂ ਸਾਰਿਆਂ ਨੇ ਆਣ ਕੇ ਦਾਵੀਦ ਨੂੰ ਬੇਨਤੀ ਕੀਤੀ ਕਿ ਉਹ ਅਜੇ ਦਿਨ ਹੀ ਸੀ ਕੁਝ ਖਾ ਲਵੇ। ਪਰ ਦਾਵੀਦ ਨੇ ਸਹੁੰ ਖਾ ਕੇ ਕਿਹਾ, “ਪਰਮੇਸ਼ਵਰ ਮੇਰੇ ਨਾਲ ਇਸੇ ਤਰ੍ਹਾਂ ਕਰੇ ਸਗੋਂ ਇਸ ਤੋਂ ਵੀ ਵਧੀਕ ਕਰੇ, ਜੇ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਜਾਂ ਕਿਸੇ ਹੋਰ ਚੀਜ਼ ਦਾ ਸੁਆਦ ਲਵਾਂ!”

36ਸਾਰੇ ਲੋਕਾਂ ਨੇ ਇਸ ਗੱਲ ਤੇ ਧਿਆਨ ਦਿੱਤਾ ਅਤੇ ਖੁਸ਼ ਹੋਏ; ਸੱਚਮੁੱਚ, ਰਾਜੇ ਨੇ ਜੋ ਕੁਝ ਕੀਤਾ ਉਹ ਉਨ੍ਹਾਂ ਨੂੰ ਖੁਸ਼ ਕਰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.