2 ਸ਼ਮੁਏਲ 3

ਤਦ ਉਨ੍ਹਾਂ ਸਾਰਿਆਂ ਨੇ ਆਣ ਕੇ ਦਾਵੀਦ ਨੂੰ ਬੇਨਤੀ ਕੀਤੀ ਕਿ ਉਹ ਅਜੇ ਦਿਨ ਹੀ ਸੀ ਕੁਝ ਖਾ ਲਵੇ। ਪਰ ਦਾਵੀਦ ਨੇ ਸਹੁੰ ਖਾ ਕੇ ਕਿਹਾ, “ਪਰਮੇਸ਼ਵਰ ਮੇਰੇ ਨਾਲ ਇਸੇ ਤਰ੍ਹਾਂ ਕਰੇ ਸਗੋਂ ਇਸ ਤੋਂ ਵੀ ਵਧੀਕ ਕਰੇ, ਜੇ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਜਾਂ ਕਿਸੇ ਹੋਰ ਚੀਜ਼ ਦਾ ਸੁਆਦ ਲਵਾਂ!”

2 Samuel 3:35 (UKJV) And when all the people came to cause David to eat food while it was yet day, David swore, saying, So do God to me, and more also, if I taste bread, or ought else, till the sun be down.

33ਰਾਜੇ ਨੇ ਅਬਨੇਰ ਲਈ ਇਹ ਵਿਰਲਾਪ ਗਾਇਆ: “ਹਾਏ ਅਬਨੇਰ! ਤੂੰ ਕਿਉਂ ਇੱਕ ਮੂਰਖ ਦੀ ਮੌਤ ਮਰਿਆ?

34ਤੇਰੇ ਹੱਥ ਨਹੀਂ ਬੰਨ੍ਹੇ ਗਏ, ਨਾ ਤੇਰੇ ਪੈਰ ਵਿੱਚ ਬੇੜੀਆਂ ਸਨ। ਤੂੰ ਤਾਂ ਇਸ ਤਰ੍ਹਾਂ ਡਿੱਗਿਆ ਜਿਵੇਂ ਕੋਈ ਅਪਰਾਧੀ ਅੱਗੇ ਡਿੱਗ ਪਵੇ।” ਅਤੇ ਸਾਰੇ ਲੋਕ ਉਸ ਲਈ ਦੁਬਾਰਾ ਰੋਏ।

35ਤਦ ਉਨ੍ਹਾਂ ਸਾਰਿਆਂ ਨੇ ਆਣ ਕੇ ਦਾਵੀਦ ਨੂੰ ਬੇਨਤੀ ਕੀਤੀ ਕਿ ਉਹ ਅਜੇ ਦਿਨ ਹੀ ਸੀ ਕੁਝ ਖਾ ਲਵੇ। ਪਰ ਦਾਵੀਦ ਨੇ ਸਹੁੰ ਖਾ ਕੇ ਕਿਹਾ, “ਪਰਮੇਸ਼ਵਰ ਮੇਰੇ ਨਾਲ ਇਸੇ ਤਰ੍ਹਾਂ ਕਰੇ ਸਗੋਂ ਇਸ ਤੋਂ ਵੀ ਵਧੀਕ ਕਰੇ, ਜੇ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਜਾਂ ਕਿਸੇ ਹੋਰ ਚੀਜ਼ ਦਾ ਸੁਆਦ ਲਵਾਂ!”

36ਸਾਰੇ ਲੋਕਾਂ ਨੇ ਇਸ ਗੱਲ ਤੇ ਧਿਆਨ ਦਿੱਤਾ ਅਤੇ ਖੁਸ਼ ਹੋਏ; ਸੱਚਮੁੱਚ, ਰਾਜੇ ਨੇ ਜੋ ਕੁਝ ਕੀਤਾ ਉਹ ਉਨ੍ਹਾਂ ਨੂੰ ਖੁਸ਼ ਕਰਦਾ ਸੀ।

37ਇਸ ਲਈ ਉਸ ਦਿਨ ਉੱਥੋਂ ਦੇ ਸਾਰੇ ਲੋਕ ਅਤੇ ਸਾਰੇ ਇਸਰਾਏਲ ਨੇ ਜਾਣ ਲਿਆ ਕਿ ਨੇਰ ਦੇ ਪੁੱਤਰ ਅਬਨੇਰ ਦੇ ਕਤਲ ਵਿੱਚ ਰਾਜੇ ਦਾ ਕੋਈ ਹਿੱਸਾ ਨਹੀਂ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.