37ਇਸ ਲਈ ਉਸ ਦਿਨ ਉੱਥੋਂ ਦੇ ਸਾਰੇ ਲੋਕ ਅਤੇ ਸਾਰੇ ਇਸਰਾਏਲ ਨੇ ਜਾਣ ਲਿਆ ਕਿ ਨੇਰ ਦੇ ਪੁੱਤਰ ਅਬਨੇਰ ਦੇ ਕਤਲ ਵਿੱਚ ਰਾਜੇ ਦਾ ਕੋਈ ਹਿੱਸਾ ਨਹੀਂ ਸੀ।
38ਤਦ ਰਾਜੇ ਨੇ ਆਪਣੇ ਆਦਮੀਆਂ ਨੂੰ ਆਖਿਆ, “ਕੀ ਤੁਸੀਂ ਨਹੀਂ ਜਾਣਦੇ ਕਿ ਅੱਜ ਇਸਰਾਏਲ ਵਿੱਚ ਇੱਕ ਸੈਨਾਪਤੀ ਅਤੇ ਇੱਕ ਮਹਾਨ ਆਦਮੀ ਡਿੱਗ ਪਿਆ ਹੈ?
39ਅੱਜ, ਭਾਵੇਂ ਮੈਂ ਮਸਹ ਕੀਤਾ ਹੋਇਆ ਰਾਜਾ ਹਾਂ, ਫ਼ਿਰ ਵੀ ਅੱਜ ਦੇ ਦਿਨ ਮੈਂ ਕਮਜ਼ੋਰ ਹਾਂ ਅਤੇ ਜ਼ੇਰੂਇਯਾਹ ਦੇ ਪੁੱਤਰ ਮੇਰੇ ਲਈ ਸਮੱਸਿਆ ਬਣ ਗਏ ਹਨ, ਪਰ ਯਾਹਵੇਹ ਦੁਸ਼ਟ ਨੂੰ ਉਸਦੇ ਬੁਰੇ ਕੰਮਾਂ ਦੇ ਅਨੁਸਾਰ ਬਦਲਾ ਦੇਵੇਗਾ!”