8ਉਹ ਈਸ਼-ਬੋਸ਼ੇਥ ਦਾ ਸਿਰ ਹੇਬਰੋਨ ਵਿੱਚ ਦਾਵੀਦ ਕੋਲ ਲਿਆਏ ਅਤੇ ਰਾਜੇ ਨੂੰ ਆਖਿਆ, “ਇਹ ਤੇਰੇ ਦੁਸ਼ਮਣ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਦਾ ਸਿਰ ਹੈ, ਜਿਸਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਅੱਜ ਦੇ ਦਿਨ ਯਾਹਵੇਹ ਨੇ ਸ਼ਾਊਲ ਅਤੇ ਉਸਦੀ ਔਲਾਦ ਦੇ ਵਿਰੁੱਧ ਮੇਰੇ ਮਹਾਰਾਜ ਪਾਤਸ਼ਾਹ ਦਾ ਬਦਲਾ ਲਿਆ ਹੈ।”
9ਦਾਵੀਦ ਨੇ ਰੇਕਾਬ ਅਤੇ ਉਸਦੇ ਭਰਾ ਬਆਨਾਹ ਨੂੰ ਜਵਾਬ ਦਿੱਤਾ, ਜੋ ਕਿ ਰਿੰਮੋਨ ਬੇਰੋਥੀਆਂ ਦੇ ਪੁੱਤਰ ਸਨ, “ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਮੈਨੂੰ ਹਰ ਮੁਸੀਬਤ ਵਿੱਚੋਂ ਛੁਡਾਇਆ ਹੈ।
10ਜਦੋਂ ਕਿਸੇ ਨੇ ਮੈਨੂੰ ਕਿਹਾ, ‘ਸ਼ਾਊਲ ਮਰ ਗਿਆ ਹੈ,’ ਅਤੇ ਉਸਨੇ ਸੋਚਿਆ ਕਿ ਉਹ ਖੁਸ਼ਖਬਰੀ ਲਿਆਇਆ ਹੈ, ਤਾਂ ਮੈਂ ਉਸਨੂੰ ਫੜ ਲਿਆ ਅਤੇ ਸਿਕਲਗ ਵਿੱਚ ਮਾਰ ਦਿੱਤਾ। ਇਹ ਉਹ ਇਨਾਮ ਸੀ ਜੋ ਮੈਂ ਉਸਨੂੰ ਉਸਦੀ ਖ਼ਬਰ ਲਈ ਦਿੱਤਾ ਸੀ!
11ਹੋਰ ਕਿੰਨਾ ਕੁਝ ਜਦੋਂ ਦੁਸ਼ਟ ਆਦਮੀਆਂ ਨੇ ਇੱਕ ਧਰਮੀ ਆਦਮੀ ਨੂੰ ਉਸਦੇ ਆਪਣੇ ਘਰ ਅਤੇ ਉਸਦੇ ਆਪਣੇ ਬਿਸਤਰੇ ਤੇ ਮਾਰ ਦਿੱਤਾ ਹੈ, ਤਾਂ ਕੀ ਹੁਣ ਮੈਂ ਤੁਹਾਡੇ ਕੋਲੋ ਉਸਦੇ ਖੂਨ ਦਾ ਬਦਲਾ ਨਹੀਂ ਲਵਾਂਗਾ ਅਤੇ ਤੁਹਾਨੂੰ ਧਰਤੀ ਉੱਤੋਂ ਨਾਸ਼ ਕਰਾਂਗਾ!”
12ਇਸ ਲਈ ਦਾਵੀਦ ਨੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ ਅਤੇ ਉਸਦੇ ਆਦਮੀਆਂ ਨੇ ਉਨ੍ਹਾਂ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਦੇ ਹੱਥ ਪੈਰ ਵੱਢ ਦਿੱਤੇ ਅਤੇ ਲਾਸ਼ਾਂ ਨੂੰ ਹੇਬਰੋਨ ਦੇ ਤਲਾਬ ਕੋਲ ਲਟਕਾ ਦਿੱਤਾ, ਪਰ ਉਨ੍ਹਾਂ ਨੇ ਈਸ਼-ਬੋਸ਼ੇਥ ਦਾ ਸਿਰ ਲੈ ਲਿਆ ਅਤੇ ਹੇਬਰੋਨ ਵਿੱਚ ਅਬਨੇਰ ਦੀ ਕਬਰ ਵਿੱਚ ਦਫ਼ਨਾ ਦਿੱਤਾ।