2 ਸ਼ਮੁਏਲ 4

ਉਹ ਈਸ਼-ਬੋਸ਼ੇਥ ਦਾ ਸਿਰ ਹੇਬਰੋਨ ਵਿੱਚ ਦਾਵੀਦ ਕੋਲ ਲਿਆਏ ਅਤੇ ਰਾਜੇ ਨੂੰ ਆਖਿਆ, “ਇਹ ਤੇਰੇ ਦੁਸ਼ਮਣ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਦਾ ਸਿਰ ਹੈ, ਜਿਸਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਅੱਜ ਦੇ ਦਿਨ ਯਾਹਵੇਹ ਨੇ ਸ਼ਾਊਲ ਅਤੇ ਉਸਦੀ ਔਲਾਦ ਦੇ ਵਿਰੁੱਧ ਮੇਰੇ ਮਹਾਰਾਜ ਪਾਤਸ਼ਾਹ ਦਾ ਬਦਲਾ ਲਿਆ ਹੈ।”

2 Samuel 4:8 (UKJV) And they brought the head of Ishbosheth unto David to Hebron, and said to the king, Behold the head of Ishbosheth the son of Saul yours enemy, which sought your life; and the LORD has avenged my lord the king this day of Saul, and of his seed.

6ਉਹ ਕਣਕ ਲੈਣ ਦੇ ਬਹਾਨੇ ਨਾਲ ਘਰ ਦੇ ਅੰਦਰ ਜਾ ਵੜੇ, ਅਤੇ ਉਸ ਦੇ ਪੇਟ ਵਿੱਚ ਛੁਰਾ ਮਾਰਿਆ। ਫਿਰ ਰੇਕਾਬ ਅਤੇ ਉਸਦਾ ਭਰਾ ਬਆਨਾਹ ਭੱਜ ਗਏ।

7ਜਦੋਂ ਉਹ ਘਰ ਵਿੱਚ ਆਏ ਤਾਂ ਉਹ ਘਰ ਵਿੱਚ ਆਪਣੀ ਕੋਠੜੀ ਵਿੱਚ ਮੰਜੇ ਤੇ ਲੇਟਿਆ ਹੋਇਆ ਸੀ ਤਾਂ ਉਨ੍ਹਾਂ ਨੇ ਉਸ ਨੂੰ ਚਾਕੂ ਮਾਰ ਕੇ ਮਾਰਨ ਤੋਂ ਬਾਅਦ ਉਸ ਦਾ ਸਿਰ ਵੱਢ ਦਿੱਤਾ। ਇਸ ਨੂੰ ਆਪਣੇ ਨਾਲ ਲੈ ਕੇ ਉਹ ਸਾਰੀ ਰਾਤ ਅਰਾਬਾਹ ਦੇ ਰਸਤੇ ਤੁਰਦੇ ਰਹੇ।

8ਉਹ ਈਸ਼-ਬੋਸ਼ੇਥ ਦਾ ਸਿਰ ਹੇਬਰੋਨ ਵਿੱਚ ਦਾਵੀਦ ਕੋਲ ਲਿਆਏ ਅਤੇ ਰਾਜੇ ਨੂੰ ਆਖਿਆ, “ਇਹ ਤੇਰੇ ਦੁਸ਼ਮਣ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਦਾ ਸਿਰ ਹੈ, ਜਿਸਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਅੱਜ ਦੇ ਦਿਨ ਯਾਹਵੇਹ ਨੇ ਸ਼ਾਊਲ ਅਤੇ ਉਸਦੀ ਔਲਾਦ ਦੇ ਵਿਰੁੱਧ ਮੇਰੇ ਮਹਾਰਾਜ ਪਾਤਸ਼ਾਹ ਦਾ ਬਦਲਾ ਲਿਆ ਹੈ।”

9ਦਾਵੀਦ ਨੇ ਰੇਕਾਬ ਅਤੇ ਉਸਦੇ ਭਰਾ ਬਆਨਾਹ ਨੂੰ ਜਵਾਬ ਦਿੱਤਾ, ਜੋ ਕਿ ਰਿੰਮੋਨ ਬੇਰੋਥੀਆਂ ਦੇ ਪੁੱਤਰ ਸਨ, “ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਮੈਨੂੰ ਹਰ ਮੁਸੀਬਤ ਵਿੱਚੋਂ ਛੁਡਾਇਆ ਹੈ।

10ਜਦੋਂ ਕਿਸੇ ਨੇ ਮੈਨੂੰ ਕਿਹਾ, ‘ਸ਼ਾਊਲ ਮਰ ਗਿਆ ਹੈ,’ ਅਤੇ ਉਸਨੇ ਸੋਚਿਆ ਕਿ ਉਹ ਖੁਸ਼ਖਬਰੀ ਲਿਆਇਆ ਹੈ, ਤਾਂ ਮੈਂ ਉਸਨੂੰ ਫੜ ਲਿਆ ਅਤੇ ਸਿਕਲਗ ਵਿੱਚ ਮਾਰ ਦਿੱਤਾ। ਇਹ ਉਹ ਇਨਾਮ ਸੀ ਜੋ ਮੈਂ ਉਸਨੂੰ ਉਸਦੀ ਖ਼ਬਰ ਲਈ ਦਿੱਤਾ ਸੀ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.