2 ਸ਼ਮੁਏਲ 4

ਉਹ ਕਣਕ ਲੈਣ ਦੇ ਬਹਾਨੇ ਨਾਲ ਘਰ ਦੇ ਅੰਦਰ ਜਾ ਵੜੇ, ਅਤੇ ਉਸ ਦੇ ਪੇਟ ਵਿੱਚ ਛੁਰਾ ਮਾਰਿਆ। ਫਿਰ ਰੇਕਾਬ ਅਤੇ ਉਸਦਾ ਭਰਾ ਬਆਨਾਹ ਭੱਜ ਗਏ।

2 Samuel 4:6 (UKJV) And they came thither into the midst of the house, as though they would have fetched wheat; and they stroke him under the fifth rib: and Rechab and Baanah his brother escaped.

4ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਇੱਕ ਪੁੱਤਰ ਸੀ ਜੋ ਦੋਵੇਂ ਪੈਰਾਂ ਤੋਂ ਲੰਗੜਾ ਸੀ। ਉਹ ਪੰਜ ਸਾਲਾਂ ਦਾ ਸੀ ਜਦੋਂ ਸ਼ਾਊਲ ਅਤੇ ਯੋਨਾਥਾਨ ਬਾਰੇ ਯਿਜ਼ਰਏਲ ਤੋਂ ਖ਼ਬਰ ਆਈ ਤਾਂ ਉਸਦੀ ਦਾਸੀ ਉਸਨੂੰ ਚੁੱਕ ਕੇ ਭੱਜ ਗਈ, ਪਰ ਜਦੋਂ ਉਸਨੇ ਜਾਣ ਲਈ ਕਾਹਲੀ ਕੀਤੀ ਤਾਂ ਉਹ ਡਿੱਗ ਗਿਆ ਅਤੇ ਅਪਾਹਜ ਹੋ ਗਿਆ। ਉਸਦਾ ਨਾਮ ਮਫ਼ੀਬੋਸ਼ਥ ਸੀ।

5ਹੁਣ ਬੇਰੋਥੀ ਰਿੰਮੋਨ ਦੇ ਪੁੱਤਰ ਰੇਕਾਬ ਅਤੇ ਬਆਨਾਹ ਈਸ਼-ਬੋਸ਼ੇਥ ਦੇ ਘਰ ਨੂੰ ਤੁਰ ਪਏ ਅਤੇ ਉਹ ਦਿਨ ਦੀ ਗਰਮੀ ਵਿੱਚ ਉੱਥੇ ਪਹੁੰਚੇ ਜਦੋਂ ਉਹ ਦੁਪਹਿਰ ਦੇ ਵੇਲੇ ਆਰਾਮ ਕਰ ਰਿਹਾ ਸੀ।

6ਉਹ ਕਣਕ ਲੈਣ ਦੇ ਬਹਾਨੇ ਨਾਲ ਘਰ ਦੇ ਅੰਦਰ ਜਾ ਵੜੇ, ਅਤੇ ਉਸ ਦੇ ਪੇਟ ਵਿੱਚ ਛੁਰਾ ਮਾਰਿਆ। ਫਿਰ ਰੇਕਾਬ ਅਤੇ ਉਸਦਾ ਭਰਾ ਬਆਨਾਹ ਭੱਜ ਗਏ।

7ਜਦੋਂ ਉਹ ਘਰ ਵਿੱਚ ਆਏ ਤਾਂ ਉਹ ਘਰ ਵਿੱਚ ਆਪਣੀ ਕੋਠੜੀ ਵਿੱਚ ਮੰਜੇ ਤੇ ਲੇਟਿਆ ਹੋਇਆ ਸੀ ਤਾਂ ਉਨ੍ਹਾਂ ਨੇ ਉਸ ਨੂੰ ਚਾਕੂ ਮਾਰ ਕੇ ਮਾਰਨ ਤੋਂ ਬਾਅਦ ਉਸ ਦਾ ਸਿਰ ਵੱਢ ਦਿੱਤਾ। ਇਸ ਨੂੰ ਆਪਣੇ ਨਾਲ ਲੈ ਕੇ ਉਹ ਸਾਰੀ ਰਾਤ ਅਰਾਬਾਹ ਦੇ ਰਸਤੇ ਤੁਰਦੇ ਰਹੇ।

8ਉਹ ਈਸ਼-ਬੋਸ਼ੇਥ ਦਾ ਸਿਰ ਹੇਬਰੋਨ ਵਿੱਚ ਦਾਵੀਦ ਕੋਲ ਲਿਆਏ ਅਤੇ ਰਾਜੇ ਨੂੰ ਆਖਿਆ, “ਇਹ ਤੇਰੇ ਦੁਸ਼ਮਣ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਦਾ ਸਿਰ ਹੈ, ਜਿਸਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਅੱਜ ਦੇ ਦਿਨ ਯਾਹਵੇਹ ਨੇ ਸ਼ਾਊਲ ਅਤੇ ਉਸਦੀ ਔਲਾਦ ਦੇ ਵਿਰੁੱਧ ਮੇਰੇ ਮਹਾਰਾਜ ਪਾਤਸ਼ਾਹ ਦਾ ਬਦਲਾ ਲਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.