2 ਸ਼ਮੁਏਲ 4

ਜਦੋਂ ਉਹ ਘਰ ਵਿੱਚ ਆਏ ਤਾਂ ਉਹ ਘਰ ਵਿੱਚ ਆਪਣੀ ਕੋਠੜੀ ਵਿੱਚ ਮੰਜੇ ਤੇ ਲੇਟਿਆ ਹੋਇਆ ਸੀ ਤਾਂ ਉਨ੍ਹਾਂ ਨੇ ਉਸ ਨੂੰ ਚਾਕੂ ਮਾਰ ਕੇ ਮਾਰਨ ਤੋਂ ਬਾਅਦ ਉਸ ਦਾ ਸਿਰ ਵੱਢ ਦਿੱਤਾ। ਇਸ ਨੂੰ ਆਪਣੇ ਨਾਲ ਲੈ ਕੇ ਉਹ ਸਾਰੀ ਰਾਤ ਅਰਾਬਾਹ ਦੇ ਰਸਤੇ ਤੁਰਦੇ ਰਹੇ।

2 Samuel 4:7 (UKJV) For when they came into the house, he lay on his bed in his bedchamber, and they stroke him, and slew him, and beheaded him, and took his head, and got them away through the plain all night.

5ਹੁਣ ਬੇਰੋਥੀ ਰਿੰਮੋਨ ਦੇ ਪੁੱਤਰ ਰੇਕਾਬ ਅਤੇ ਬਆਨਾਹ ਈਸ਼-ਬੋਸ਼ੇਥ ਦੇ ਘਰ ਨੂੰ ਤੁਰ ਪਏ ਅਤੇ ਉਹ ਦਿਨ ਦੀ ਗਰਮੀ ਵਿੱਚ ਉੱਥੇ ਪਹੁੰਚੇ ਜਦੋਂ ਉਹ ਦੁਪਹਿਰ ਦੇ ਵੇਲੇ ਆਰਾਮ ਕਰ ਰਿਹਾ ਸੀ।

6ਉਹ ਕਣਕ ਲੈਣ ਦੇ ਬਹਾਨੇ ਨਾਲ ਘਰ ਦੇ ਅੰਦਰ ਜਾ ਵੜੇ, ਅਤੇ ਉਸ ਦੇ ਪੇਟ ਵਿੱਚ ਛੁਰਾ ਮਾਰਿਆ। ਫਿਰ ਰੇਕਾਬ ਅਤੇ ਉਸਦਾ ਭਰਾ ਬਆਨਾਹ ਭੱਜ ਗਏ।

7ਜਦੋਂ ਉਹ ਘਰ ਵਿੱਚ ਆਏ ਤਾਂ ਉਹ ਘਰ ਵਿੱਚ ਆਪਣੀ ਕੋਠੜੀ ਵਿੱਚ ਮੰਜੇ ਤੇ ਲੇਟਿਆ ਹੋਇਆ ਸੀ ਤਾਂ ਉਨ੍ਹਾਂ ਨੇ ਉਸ ਨੂੰ ਚਾਕੂ ਮਾਰ ਕੇ ਮਾਰਨ ਤੋਂ ਬਾਅਦ ਉਸ ਦਾ ਸਿਰ ਵੱਢ ਦਿੱਤਾ। ਇਸ ਨੂੰ ਆਪਣੇ ਨਾਲ ਲੈ ਕੇ ਉਹ ਸਾਰੀ ਰਾਤ ਅਰਾਬਾਹ ਦੇ ਰਸਤੇ ਤੁਰਦੇ ਰਹੇ।

8ਉਹ ਈਸ਼-ਬੋਸ਼ੇਥ ਦਾ ਸਿਰ ਹੇਬਰੋਨ ਵਿੱਚ ਦਾਵੀਦ ਕੋਲ ਲਿਆਏ ਅਤੇ ਰਾਜੇ ਨੂੰ ਆਖਿਆ, “ਇਹ ਤੇਰੇ ਦੁਸ਼ਮਣ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਦਾ ਸਿਰ ਹੈ, ਜਿਸਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਅੱਜ ਦੇ ਦਿਨ ਯਾਹਵੇਹ ਨੇ ਸ਼ਾਊਲ ਅਤੇ ਉਸਦੀ ਔਲਾਦ ਦੇ ਵਿਰੁੱਧ ਮੇਰੇ ਮਹਾਰਾਜ ਪਾਤਸ਼ਾਹ ਦਾ ਬਦਲਾ ਲਿਆ ਹੈ।”

9ਦਾਵੀਦ ਨੇ ਰੇਕਾਬ ਅਤੇ ਉਸਦੇ ਭਰਾ ਬਆਨਾਹ ਨੂੰ ਜਵਾਬ ਦਿੱਤਾ, ਜੋ ਕਿ ਰਿੰਮੋਨ ਬੇਰੋਥੀਆਂ ਦੇ ਪੁੱਤਰ ਸਨ, “ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਮੈਨੂੰ ਹਰ ਮੁਸੀਬਤ ਵਿੱਚੋਂ ਛੁਡਾਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.