2 ਸ਼ਮੁਏਲ 4

ਹੋਰ ਕਿੰਨਾ ਕੁਝ ਜਦੋਂ ਦੁਸ਼ਟ ਆਦਮੀਆਂ ਨੇ ਇੱਕ ਧਰਮੀ ਆਦਮੀ ਨੂੰ ਉਸਦੇ ਆਪਣੇ ਘਰ ਅਤੇ ਉਸਦੇ ਆਪਣੇ ਬਿਸਤਰੇ ਤੇ ਮਾਰ ਦਿੱਤਾ ਹੈ, ਤਾਂ ਕੀ ਹੁਣ ਮੈਂ ਤੁਹਾਡੇ ਕੋਲੋ ਉਸਦੇ ਖੂਨ ਦਾ ਬਦਲਾ ਨਹੀਂ ਲਵਾਂਗਾ ਅਤੇ ਤੁਹਾਨੂੰ ਧਰਤੀ ਉੱਤੋਂ ਨਾਸ਼ ਕਰਾਂਗਾ!”

2 Samuel 4:11 (UKJV) How much more, when wicked men have slain a righteous person in his own house upon his bed? shall I not therefore now require his blood of your hand, and take you away from the earth?

9ਦਾਵੀਦ ਨੇ ਰੇਕਾਬ ਅਤੇ ਉਸਦੇ ਭਰਾ ਬਆਨਾਹ ਨੂੰ ਜਵਾਬ ਦਿੱਤਾ, ਜੋ ਕਿ ਰਿੰਮੋਨ ਬੇਰੋਥੀਆਂ ਦੇ ਪੁੱਤਰ ਸਨ, “ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਮੈਨੂੰ ਹਰ ਮੁਸੀਬਤ ਵਿੱਚੋਂ ਛੁਡਾਇਆ ਹੈ।

10ਜਦੋਂ ਕਿਸੇ ਨੇ ਮੈਨੂੰ ਕਿਹਾ, ‘ਸ਼ਾਊਲ ਮਰ ਗਿਆ ਹੈ,’ ਅਤੇ ਉਸਨੇ ਸੋਚਿਆ ਕਿ ਉਹ ਖੁਸ਼ਖਬਰੀ ਲਿਆਇਆ ਹੈ, ਤਾਂ ਮੈਂ ਉਸਨੂੰ ਫੜ ਲਿਆ ਅਤੇ ਸਿਕਲਗ ਵਿੱਚ ਮਾਰ ਦਿੱਤਾ। ਇਹ ਉਹ ਇਨਾਮ ਸੀ ਜੋ ਮੈਂ ਉਸਨੂੰ ਉਸਦੀ ਖ਼ਬਰ ਲਈ ਦਿੱਤਾ ਸੀ!

11ਹੋਰ ਕਿੰਨਾ ਕੁਝ ਜਦੋਂ ਦੁਸ਼ਟ ਆਦਮੀਆਂ ਨੇ ਇੱਕ ਧਰਮੀ ਆਦਮੀ ਨੂੰ ਉਸਦੇ ਆਪਣੇ ਘਰ ਅਤੇ ਉਸਦੇ ਆਪਣੇ ਬਿਸਤਰੇ ਤੇ ਮਾਰ ਦਿੱਤਾ ਹੈ, ਤਾਂ ਕੀ ਹੁਣ ਮੈਂ ਤੁਹਾਡੇ ਕੋਲੋ ਉਸਦੇ ਖੂਨ ਦਾ ਬਦਲਾ ਨਹੀਂ ਲਵਾਂਗਾ ਅਤੇ ਤੁਹਾਨੂੰ ਧਰਤੀ ਉੱਤੋਂ ਨਾਸ਼ ਕਰਾਂਗਾ!”

12ਇਸ ਲਈ ਦਾਵੀਦ ਨੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ ਅਤੇ ਉਸਦੇ ਆਦਮੀਆਂ ਨੇ ਉਨ੍ਹਾਂ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਦੇ ਹੱਥ ਪੈਰ ਵੱਢ ਦਿੱਤੇ ਅਤੇ ਲਾਸ਼ਾਂ ਨੂੰ ਹੇਬਰੋਨ ਦੇ ਤਲਾਬ ਕੋਲ ਲਟਕਾ ਦਿੱਤਾ, ਪਰ ਉਨ੍ਹਾਂ ਨੇ ਈਸ਼-ਬੋਸ਼ੇਥ ਦਾ ਸਿਰ ਲੈ ਲਿਆ ਅਤੇ ਹੇਬਰੋਨ ਵਿੱਚ ਅਬਨੇਰ ਦੀ ਕਬਰ ਵਿੱਚ ਦਫ਼ਨਾ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.