2 ਸ਼ਮੁਏਲ 6

ਉਹ ਯਾਹਵੇਹ ਦੇ ਸੰਦੂਕ ਨੂੰ ਲਿਆਏ ਅਤੇ ਇਸ ਨੂੰ ਉਸ ਤੰਬੂ ਦੇ ਅੰਦਰ ਉਸ ਦੀ ਥਾਂ ਤੇ ਰੱਖਿਆ ਜੋ ਦਾਵੀਦ ਨੇ ਉਸ ਲਈ ਖੜਾ ਕੀਤਾ ਸੀ, ਅਤੇ ਦਾਵੀਦ ਨੇ ਯਾਹਵੇਹ ਦੇ ਅੱਗੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ।

2 Samuel 6:17 (UKJV) And they brought in the ark of the LORD, and set it in his place, in the midst of the tabernacle that David had pitched for it: and David offered burnt offerings and peace offerings before the LORD.

15ਜਦੋਂ ਦਾਵੀਦ ਅਤੇ ਸਾਰੇ ਇਸਰਾਏਲੀ ਜੈਕਾਰੇ ਬੁਲਾਉਂਦੇ ਹੋਵੇ ਅਤੇ ਤੁਰ੍ਹੀਆਂ ਦੀ ਆਵਾਜ਼ ਨਾਲ ਯਾਹਵੇਹ ਦੇ ਸੰਦੂਕ ਨੂੰ ਚੁੱਕ ਕੇ ਲੈ ਆਏ।

16ਜਦੋਂ ਯਾਹਵੇਹ ਦਾ ਸੰਦੂਕ ਦਾਵੀਦ ਦੇ ਸ਼ਹਿਰ ਵਿੱਚ ਦਾਖਲ ਹੋਇਆ, ਤਾਂ ਸ਼ਾਊਲ ਦੀ ਧੀ ਮੀਕਲ ਨੇ ਇੱਕ ਖਿੜਕੀ ਵਿੱਚੋਂ ਦੇਖਿਆ ਅਤੇ ਜਦੋਂ ਉਸਨੇ ਰਾਜਾ ਦਾਵੀਦ ਨੂੰ ਯਾਹਵੇਹ ਦੇ ਅੱਗੇ ਨੱਚਦੇ ਟੱਪਦੇ ਵੇਖਿਆ, ਤਾਂ ਉਸਨੇ ਆਪਣੇ ਦਿਲ ਵਿੱਚ ਉਸਨੂੰ ਤੁੱਛ ਜਾਣਿਆ।

17ਉਹ ਯਾਹਵੇਹ ਦੇ ਸੰਦੂਕ ਨੂੰ ਲਿਆਏ ਅਤੇ ਇਸ ਨੂੰ ਉਸ ਤੰਬੂ ਦੇ ਅੰਦਰ ਉਸ ਦੀ ਥਾਂ ਤੇ ਰੱਖਿਆ ਜੋ ਦਾਵੀਦ ਨੇ ਉਸ ਲਈ ਖੜਾ ਕੀਤਾ ਸੀ, ਅਤੇ ਦਾਵੀਦ ਨੇ ਯਾਹਵੇਹ ਦੇ ਅੱਗੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ।

18ਇਸ ਤੋਂ ਬਾਅਦ ਦਾਵੀਦ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣ ਤੋਂ ਬਾਅਦ, ਉਸਨੇ ਸੈਨਾਂ ਦੇ ਯਾਹਵੇਹ ਦੇ ਨਾਮ ਉੱਤੇ ਲੋਕਾਂ ਨੂੰ ਅਸੀਸ ਦਿੱਤੀ।

19ਤਦ ਉਸਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ, ਆਦਮੀ ਅਤੇ ਔਰਤਾਂ ਦੋਹਾਂ ਨੂੰ ਇੱਕ-ਇੱਕ ਰੋਟੀ, ਇੱਕ-ਇੱਕ ਮਾਸ ਦਾ ਟੁੱਕੜਾ ਅਤੇ ਇੱਕ-ਇੱਕ ਸੌਗੀ ਦੀ ਟਿੱਕੀ ਦਿੱਤੀ ਤਦ ਸਾਰੇ ਲੋਕ ਆਪੋ-ਆਪਣੇ ਘਰਾਂ ਨੂੰ ਚਲੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.