14ਦਾਵੀਦ ਕਤਾਨ ਦਾ ਏਫ਼ੋਦ ਪਹਿਨ ਕੇ, ਆਪਣੀ ਪੂਰੀ ਤਾਕਤ ਨਾਲ ਯਾਹਵੇਹ ਦੇ ਸੰਦੂਕ ਅੱਗੇ ਨੱਚ ਰਿਹਾ ਸੀ,
15ਜਦੋਂ ਦਾਵੀਦ ਅਤੇ ਸਾਰੇ ਇਸਰਾਏਲੀ ਜੈਕਾਰੇ ਬੁਲਾਉਂਦੇ ਹੋਵੇ ਅਤੇ ਤੁਰ੍ਹੀਆਂ ਦੀ ਆਵਾਜ਼ ਨਾਲ ਯਾਹਵੇਹ ਦੇ ਸੰਦੂਕ ਨੂੰ ਚੁੱਕ ਕੇ ਲੈ ਆਏ।
16ਜਦੋਂ ਯਾਹਵੇਹ ਦਾ ਸੰਦੂਕ ਦਾਵੀਦ ਦੇ ਸ਼ਹਿਰ ਵਿੱਚ ਦਾਖਲ ਹੋਇਆ, ਤਾਂ ਸ਼ਾਊਲ ਦੀ ਧੀ ਮੀਕਲ ਨੇ ਇੱਕ ਖਿੜਕੀ ਵਿੱਚੋਂ ਦੇਖਿਆ ਅਤੇ ਜਦੋਂ ਉਸਨੇ ਰਾਜਾ ਦਾਵੀਦ ਨੂੰ ਯਾਹਵੇਹ ਦੇ ਅੱਗੇ ਨੱਚਦੇ ਟੱਪਦੇ ਵੇਖਿਆ, ਤਾਂ ਉਸਨੇ ਆਪਣੇ ਦਿਲ ਵਿੱਚ ਉਸਨੂੰ ਤੁੱਛ ਜਾਣਿਆ।
17ਉਹ ਯਾਹਵੇਹ ਦੇ ਸੰਦੂਕ ਨੂੰ ਲਿਆਏ ਅਤੇ ਇਸ ਨੂੰ ਉਸ ਤੰਬੂ ਦੇ ਅੰਦਰ ਉਸ ਦੀ ਥਾਂ ਤੇ ਰੱਖਿਆ ਜੋ ਦਾਵੀਦ ਨੇ ਉਸ ਲਈ ਖੜਾ ਕੀਤਾ ਸੀ, ਅਤੇ ਦਾਵੀਦ ਨੇ ਯਾਹਵੇਹ ਦੇ ਅੱਗੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ।
18ਇਸ ਤੋਂ ਬਾਅਦ ਦਾਵੀਦ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣ ਤੋਂ ਬਾਅਦ, ਉਸਨੇ ਸੈਨਾਂ ਦੇ ਯਾਹਵੇਹ ਦੇ ਨਾਮ ਉੱਤੇ ਲੋਕਾਂ ਨੂੰ ਅਸੀਸ ਦਿੱਤੀ।