2 ਸ਼ਮੁਏਲ 6

ਤਦ ਉਸਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ, ਆਦਮੀ ਅਤੇ ਔਰਤਾਂ ਦੋਹਾਂ ਨੂੰ ਇੱਕ-ਇੱਕ ਰੋਟੀ, ਇੱਕ-ਇੱਕ ਮਾਸ ਦਾ ਟੁੱਕੜਾ ਅਤੇ ਇੱਕ-ਇੱਕ ਸੌਗੀ ਦੀ ਟਿੱਕੀ ਦਿੱਤੀ ਤਦ ਸਾਰੇ ਲੋਕ ਆਪੋ-ਆਪਣੇ ਘਰਾਂ ਨੂੰ ਚਲੇ ਗਏ।

2 Samuel 6:19 (UKJV) And he dealt among all the people, even among the whole multitude of Israel, as well to the women as men, to every one a cake of bread, and a good piece of flesh, and a flagon of wine. So all the people departed every one to his house.

17ਉਹ ਯਾਹਵੇਹ ਦੇ ਸੰਦੂਕ ਨੂੰ ਲਿਆਏ ਅਤੇ ਇਸ ਨੂੰ ਉਸ ਤੰਬੂ ਦੇ ਅੰਦਰ ਉਸ ਦੀ ਥਾਂ ਤੇ ਰੱਖਿਆ ਜੋ ਦਾਵੀਦ ਨੇ ਉਸ ਲਈ ਖੜਾ ਕੀਤਾ ਸੀ, ਅਤੇ ਦਾਵੀਦ ਨੇ ਯਾਹਵੇਹ ਦੇ ਅੱਗੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ।

18ਇਸ ਤੋਂ ਬਾਅਦ ਦਾਵੀਦ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣ ਤੋਂ ਬਾਅਦ, ਉਸਨੇ ਸੈਨਾਂ ਦੇ ਯਾਹਵੇਹ ਦੇ ਨਾਮ ਉੱਤੇ ਲੋਕਾਂ ਨੂੰ ਅਸੀਸ ਦਿੱਤੀ।

19ਤਦ ਉਸਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ, ਆਦਮੀ ਅਤੇ ਔਰਤਾਂ ਦੋਹਾਂ ਨੂੰ ਇੱਕ-ਇੱਕ ਰੋਟੀ, ਇੱਕ-ਇੱਕ ਮਾਸ ਦਾ ਟੁੱਕੜਾ ਅਤੇ ਇੱਕ-ਇੱਕ ਸੌਗੀ ਦੀ ਟਿੱਕੀ ਦਿੱਤੀ ਤਦ ਸਾਰੇ ਲੋਕ ਆਪੋ-ਆਪਣੇ ਘਰਾਂ ਨੂੰ ਚਲੇ ਗਏ।

20ਜਦੋਂ ਦਾਵੀਦ ਆਪਣੇ ਘਰ ਨੂੰ ਅਸੀਸ ਦੇਣ ਲਈ ਘਰ ਪਰਤਿਆ, ਤਾਂ ਸ਼ਾਊਲ ਦੀ ਧੀ ਮੀਕਲ ਉਸ ਨੂੰ ਮਿਲਣ ਲਈ ਬਾਹਰ ਆਈ ਅਤੇ ਕਿਹਾ, “ਇਸਰਾਏਲ ਦੇ ਰਾਜੇ ਨੇ ਅੱਜ ਕਿਵੇਂ ਵੱਖਰਾ ਕੀਤਾ ਹੈ, ਕਿ ਆਪਣੇ ਨੌਕਰਾਂ ਦੀਆਂ ਦਾਸੀਆਂ ਦੇ ਸਾਹਮਣੇ ਆਪਣੇ ਆਪ ਨੂੰ ਨੰਗਾ ਕੀਤਾ, ਜਿਵੇਂ ਕੋਈ ਅਸ਼ਲੀਲ ਆਦਮੀ ਹੋਏ!”

21ਦਾਵੀਦ ਨੇ ਮੀਕਲ ਨੂੰ ਕਿਹਾ, “ਇਹ ਯਾਹਵੇਹ ਦੇ ਅੱਗੇ ਸੀ, ਜਿਸ ਨੇ ਮੈਨੂੰ ਤੇਰੇ ਪਿਤਾ ਜਾਂ ਆਪਣੇ ਘਰ ਵਿੱਚੋਂ ਕਿਸੇ ਦੀ ਬਜਾਏ ਮੈਨੂੰ ਚੁਣ ਲਿਆ ਜਦੋਂ ਉਸਨੇ ਮੈਨੂੰ ਇਸਰਾਏਲ ਦੇ ਲੋਕਾਂ ਦਾ ਸ਼ਾਸਕ ਨਿਯੁਕਤ ਕੀਤਾ ਹੈ, ਮੈਂ ਯਾਹਵੇਹ ਦੇ ਅੱਗੇ ਨੱਚਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.