2 ਸ਼ਮੁਏਲ 6

ਜਦੋਂ ਦਾਵੀਦ ਆਪਣੇ ਘਰ ਨੂੰ ਅਸੀਸ ਦੇਣ ਲਈ ਘਰ ਪਰਤਿਆ, ਤਾਂ ਸ਼ਾਊਲ ਦੀ ਧੀ ਮੀਕਲ ਉਸ ਨੂੰ ਮਿਲਣ ਲਈ ਬਾਹਰ ਆਈ ਅਤੇ ਕਿਹਾ, “ਇਸਰਾਏਲ ਦੇ ਰਾਜੇ ਨੇ ਅੱਜ ਕਿਵੇਂ ਵੱਖਰਾ ਕੀਤਾ ਹੈ, ਕਿ ਆਪਣੇ ਨੌਕਰਾਂ ਦੀਆਂ ਦਾਸੀਆਂ ਦੇ ਸਾਹਮਣੇ ਆਪਣੇ ਆਪ ਨੂੰ ਨੰਗਾ ਕੀਤਾ, ਜਿਵੇਂ ਕੋਈ ਅਸ਼ਲੀਲ ਆਦਮੀ ਹੋਏ!”

2 Samuel 6:20 (UKJV) Then David returned to bless his household. And Michal the daughter of Saul came out to meet David, and said, How glorious was the king of Israel to day, who uncovered himself to day in the eyes of the handmaids of his servants, as one of the vain fellows shamelessly uncovers himself!

18ਇਸ ਤੋਂ ਬਾਅਦ ਦਾਵੀਦ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣ ਤੋਂ ਬਾਅਦ, ਉਸਨੇ ਸੈਨਾਂ ਦੇ ਯਾਹਵੇਹ ਦੇ ਨਾਮ ਉੱਤੇ ਲੋਕਾਂ ਨੂੰ ਅਸੀਸ ਦਿੱਤੀ।

19ਤਦ ਉਸਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ, ਆਦਮੀ ਅਤੇ ਔਰਤਾਂ ਦੋਹਾਂ ਨੂੰ ਇੱਕ-ਇੱਕ ਰੋਟੀ, ਇੱਕ-ਇੱਕ ਮਾਸ ਦਾ ਟੁੱਕੜਾ ਅਤੇ ਇੱਕ-ਇੱਕ ਸੌਗੀ ਦੀ ਟਿੱਕੀ ਦਿੱਤੀ ਤਦ ਸਾਰੇ ਲੋਕ ਆਪੋ-ਆਪਣੇ ਘਰਾਂ ਨੂੰ ਚਲੇ ਗਏ।

20ਜਦੋਂ ਦਾਵੀਦ ਆਪਣੇ ਘਰ ਨੂੰ ਅਸੀਸ ਦੇਣ ਲਈ ਘਰ ਪਰਤਿਆ, ਤਾਂ ਸ਼ਾਊਲ ਦੀ ਧੀ ਮੀਕਲ ਉਸ ਨੂੰ ਮਿਲਣ ਲਈ ਬਾਹਰ ਆਈ ਅਤੇ ਕਿਹਾ, “ਇਸਰਾਏਲ ਦੇ ਰਾਜੇ ਨੇ ਅੱਜ ਕਿਵੇਂ ਵੱਖਰਾ ਕੀਤਾ ਹੈ, ਕਿ ਆਪਣੇ ਨੌਕਰਾਂ ਦੀਆਂ ਦਾਸੀਆਂ ਦੇ ਸਾਹਮਣੇ ਆਪਣੇ ਆਪ ਨੂੰ ਨੰਗਾ ਕੀਤਾ, ਜਿਵੇਂ ਕੋਈ ਅਸ਼ਲੀਲ ਆਦਮੀ ਹੋਏ!”

21ਦਾਵੀਦ ਨੇ ਮੀਕਲ ਨੂੰ ਕਿਹਾ, “ਇਹ ਯਾਹਵੇਹ ਦੇ ਅੱਗੇ ਸੀ, ਜਿਸ ਨੇ ਮੈਨੂੰ ਤੇਰੇ ਪਿਤਾ ਜਾਂ ਆਪਣੇ ਘਰ ਵਿੱਚੋਂ ਕਿਸੇ ਦੀ ਬਜਾਏ ਮੈਨੂੰ ਚੁਣ ਲਿਆ ਜਦੋਂ ਉਸਨੇ ਮੈਨੂੰ ਇਸਰਾਏਲ ਦੇ ਲੋਕਾਂ ਦਾ ਸ਼ਾਸਕ ਨਿਯੁਕਤ ਕੀਤਾ ਹੈ, ਮੈਂ ਯਾਹਵੇਹ ਦੇ ਅੱਗੇ ਨੱਚਾਂਗਾ।

22ਸਗੋਂ ਮੈਂ ਇਸ ਤੋਂ ਵੀ ਵੱਧ ਨੀਚ ਹੋ ਜਾਵਾਂਗਾ ਅਤੇ ਮੈਂ ਆਪਣੀਆਂ ਨਜ਼ਰਾਂ ਵਿੱਚ ਤੁੱਛ ਗਿਣਿਆ ਜਾਵਾਂਗਾ, ਪਰ ਇਨ੍ਹਾਂ ਦਾਸੀਆ ਦੁਆਰਾ ਜਿਨ੍ਹਾਂ ਬਾਰੇ ਤੂੰ ਗੱਲ ਕੀਤੀ ਸੀ, ਮੈਨੂੰ ਸਨਮਾਨ ਦਿੱਤਾ ਜਾਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.