15ਹੇ ਭਰਾਵੋ ਅਤੇ ਭੈਣੋ, ਇਸ ਲਈ ਦ੍ਰਿੜ ਰਹੋ ਅਤੇ ਉਨ੍ਹਾਂ ਸਿੱਖਿਆਵਾਂ ਨੂੰ ਜੋ ਅਸੀਂ ਤੁਹਾਨੂੰ ਦਿੱਤੀਆਂ ਹਨ, ਭਾਵੇਂ ਤੁਸੀਂ ਜ਼ੁਬਾਨੀ ਜਾਂ ਫਿਰ ਸਾਡੇ ਪੱਤਰ ਰਾਹੀ ਉਹਨਾਂ ਨੂੰ ਫੜ੍ਹੀ ਰੱਖੋ।
16ਸਾਡਾ ਪ੍ਰਭੂ ਯਿਸ਼ੂ ਮਸੀਹ ਖੁਦ ਅਤੇ ਸਾਡਾ ਪਿਤਾ ਪਰਮੇਸ਼ਵਰ, ਜਿਸ ਨੇ ਸਾਨੂੰ ਪਿਆਰ ਕੀਤਾ ਅਤੇ ਆਪਣੀ ਕਿਰਪਾ ਨਾਲ ਸਾਨੂੰ ਸਦੀਪਕ ਉਤਸ਼ਾਹ ਅਤੇ ਚੰਗੀ ਉਮੀਦ ਦਿੱਤੀ,
17ਤੁਹਾਡੇ ਦਿਲਾਂ ਨੂੰ ਉਤਸ਼ਾਹਿਤ ਕਰੇ ਅਤੇ ਹਰ ਚੰਗੇ ਕੰਮ ਅਤੇ ਬਚਨ ਵਿੱਚ ਤੁਹਾਨੂੰ ਮਜ਼ਬੂਤ ਕਰੇ।