2 ਥੱਸਲੁਨੀਕੀਆਂ 3

ਹੇ ਭਰਾਵੋ ਅਤੇ ਭੈਣੋ, ਦੂਸਰੇ ਮਾਮਲਿਆਂ ਬਾਰੇ, ਸਾਡੇ ਲਈ ਪ੍ਰਾਰਥਨਾ ਕਰੋ ਕਿ ਪ੍ਰਭੂ ਦਾ ਸੰਦੇਸ਼ ਤੇਜ਼ੀ ਨਾਲ ਫੈਲ ਜਾਵੇ ਅਤੇ ਮਹਿਮਾ ਪਾਵੇ, ਜਿਵੇਂ ਕਿ ਇਹ ਤੁਹਾਡੇ ਵਿੱਚ ਹੋਇਆ ਸੀ।

2 Thessalonians 3:1 (UKJV) Finally, brethren, pray for us, that the word of the Lord may have free course, and be glorified, even as it is with you:

1ਹੇ ਭਰਾਵੋ ਅਤੇ ਭੈਣੋ, ਦੂਸਰੇ ਮਾਮਲਿਆਂ ਬਾਰੇ, ਸਾਡੇ ਲਈ ਪ੍ਰਾਰਥਨਾ ਕਰੋ ਕਿ ਪ੍ਰਭੂ ਦਾ ਸੰਦੇਸ਼ ਤੇਜ਼ੀ ਨਾਲ ਫੈਲ ਜਾਵੇ ਅਤੇ ਮਹਿਮਾ ਪਾਵੇ, ਜਿਵੇਂ ਕਿ ਇਹ ਤੁਹਾਡੇ ਵਿੱਚ ਹੋਇਆ ਸੀ।

2ਅਤੇ ਪ੍ਰਾਰਥਨਾ ਕਰੋ ਕਿ ਅਸੀਂ ਦੁਸ਼ਟ ਅਤੇ ਬੁਰੇ ਲੋਕਾਂ ਤੋਂ ਬਚੇ ਰਹੀਏ, ਕਿਉਂਕਿ ਹਰ ਕਿਸੇ ਕੋਲ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਨਹੀਂ ਹੁੰਦਾ।

3ਪਰ ਪ੍ਰਭੂ ਵਫ਼ਾਦਾਰ ਹੈ, ਅਤੇ ਉਹ ਤੁਹਾਨੂੰ ਤਾਕਤ ਦੇਵੇਗਾ ਅਤੇ ਤੁਹਾਨੂੰ ਸ਼ੈਤਾਨ ਤੋਂ ਬਚਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.