ਰਸੂਲਾਂ 1

ਪਰੰਤੂ ਇਨ੍ਹਾਂ ਲੋਕਾਂ ਵਿੱਚੋਂ ਜਿਹੜੇ ਹਰ ਵੇਲੇ ਸਾਡੇ ਨਾਲ ਰਹੇ ਜਦੋਂ ਪ੍ਰਭੂ ਯਿਸ਼ੂ ਸਾਡੇ ਵਿਚਕਾਰ ਰਿਹਾ ਸੀ,

Acts 1:21 (UKJV) Wherefore of these men which have companied with us all the time that the Lord Jesus went in and out among us,

19ਅਤੇ ਇਹ ਗੱਲ ਸਾਰੇ ਯੇਰੂਸ਼ਲੇਮ ਦੇ ਰਹਿਣ ਵਾਲੇ ਜਾਣ ਗਏ, ਐਥੋਂ ਤੱਕ ਜੋ ਉਸ ਖੇਤ ਦਾ ਨਾਮ ਉਨ੍ਹਾਂ ਦੀ ਭਾਸ਼ਾ ਅਰਾਮੀ ਵਿੱਚ ਅਕਲਦਮਾ ਪੈ ਗਿਆ, ਅਰਥਾਤ ਜਿਸ ਦਾ ਅਰਥ ਹੈ ਲਹੂ ਦਾ ਖੇਤ।

20ਪਤਰਸ ਨੇ ਅੱਗੇ ਹੋਰ ਵੀ ਆਖਿਆ, “ਕਿ ਜ਼ਬੂਰਾਂ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ: “ ‘ਕਿ ਉਸ ਦਾ ਘਰ ਉੱਜੜ ਜਾਵੇ; ਉਸ ਦੇ ਵਿੱਚ ਕੋਈ ਵੱਸਣ ਵਾਲਾ ਨਾ ਹੋਵੇ,’ ਅਤੇ, “ ‘ਉਸ ਦਾ ਅਹੁਦਾ ਕੋਈ ਹੋਰ ਲੈ ਲਵੇ।’

21ਪਰੰਤੂ ਇਨ੍ਹਾਂ ਲੋਕਾਂ ਵਿੱਚੋਂ ਜਿਹੜੇ ਹਰ ਵੇਲੇ ਸਾਡੇ ਨਾਲ ਰਹੇ ਜਦੋਂ ਪ੍ਰਭੂ ਯਿਸ਼ੂ ਸਾਡੇ ਵਿਚਕਾਰ ਰਿਹਾ ਸੀ,

22ਯੋਹਨ ਦੇ ਬਪਤਿਸਮੇ ਤੋਂ ਲੈ ਕੇ ਉਸ ਦਿਨ ਤੱਕ ਜਦੋਂ ਯਿਸ਼ੂ ਸਾਡੇ ਕੋਲੋਂ ਉਤਾਹਾਂ ਉਠਾਇਆ ਗਿਆ ਸੀ, ਚੰਗਾ ਹੋਵੇਗਾ ਕਿ ਉਨ੍ਹਾਂ ਵਿੱਚੋਂ ਇੱਕ ਸਾਡੇ ਨਾਲ ਉਸ ਦੇ ਪੁਨਰ-ਉਥਾਨ ਦਾ ਗਵਾਹ ਹੋਵੇ।”

23ਤਦ ਉਨ੍ਹਾਂ ਨੇ ਦੋ ਮਨੁੱਖਾਂ ਨੂੰ ਖੜਾ ਕੀਤਾ: ਇੱਕ ਯੂਸੁਫ਼ ਜਿਹੜਾ ਬਰਸਬਾਸ ਅਖਵਾਉਂਦਾ ਸੀ (ਜਿਸ ਨੂੰ ਯੂਸਤੁਸ ਵੀ ਕਹਿੰਦੇ ਸਨ) ਅਤੇ ਦੂਜਾ ਮੱਥਿਯਾਸ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.