10ਅਤੇ ਉਹ ਨੂੰ ਭੁੱਖ ਲੱਗੀ ਅਤੇ ਉਹ ਨੇ ਚਾਹਿਆ ਕਿ ਕੁਝ ਖਾਵੇ ਪਰ ਜਦੋਂ ਉਹ ਤਿਆਰੀ ਹੀ ਕਰ ਰਿਹਾ ਸੀ ਉਹ ਬੇਸੁਧ ਹੋ ਗਿਆ।
11ਉਸ ਨੇ ਅਕਾਸ਼ ਖੁੱਲ੍ਹਾ ਵੇਖਿਆ ਅਤੇ ਇੱਕ ਵੱਡੀ ਚਾਦਰ ਵਰਗਾ ਕੁਝ ਅਕਾਸ਼ ਤੋਂ ਧਰਤੀ ਦੀ ਵੱਲ ਉਸ ਕੋਲ ਹੇਠਾਂ ਉਤਾਰਿਆ ਗਿਆ। ਜਿਸ ਦੀਆ ਚਾਰ ਨੁੱਕਰਾਂ ਸਨ।
12ਇਸ ਵਿੱਚ ਚਾਰ ਪੈਰਾਂ ਵਾਲੇ ਜਾਨਵਰਾਂ ਦੇ ਨਾਲ-ਨਾਲ ਰੀਂਗਣ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਵੀ ਸਨ।
13ਫਿਰ ਇੱਕ ਆਵਾਜ਼ ਨੇ ਉਸ ਨੂੰ ਕਿਹਾ, “ਹੇ ਪਤਰਸ ਉੱਠ, ਮਾਰ ਅਤੇ ਖਾ!”
14ਪਤਰਸ ਨੇ ਜਵਾਬ ਦਿੱਤਾ, ਕਦੇ ਵੀ ਨਹੀਂ, ਪ੍ਰਭੂ ਜੀ! ਮੈਂ ਕਦੇ ਕੁਝ ਅਸ਼ੁੱਧ ਜਾਂ ਅਪਵਿੱਤਰ ਨਹੀਂ ਖਾਧਾ।