ਰਸੂਲਾਂ 10

ਤਦ ਪਤਰਸ ਨੇ ਆਦਮੀਆਂ ਨੂੰ ਉਸ ਦੇ ਮਹਿਮਾਨ ਬਣਨ ਲਈ ਘਰ ਦੇ ਅੰਦਰ ਬੁਲਾਇਆ। ਅਗਲੇ ਦਿਨ ਪਤਰਸ ਤਿਆਰ ਹੋ ਗਿਆ ਅਤੇ ਉਨ੍ਹਾਂ ਆਦਮੀਆਂ ਨਾਲ ਚਲਾ ਗਿਆ। ਯਾਪਾ ਸ਼ਹਿਰ ਦੇ ਕਈ ਭਰਾ ਉਸ ਦੇ ਨਾਲ ਗਏ।

Acts 10:23 (UKJV) Then called he them in, and lodged them. And on the next day Peter went away with them, and certain brethren from Joppa accompanied him.

21ਤਾਂ ਪਤਰਸ ਉਨ੍ਹਾਂ ਆਦਮੀਆਂ ਕੋਲ ਗਿਆ ਅਤੇ ਉਨ੍ਹਾਂ ਨੂੰ ਕਿਹਾ, “ਮੈਂ ਉਹ ਆਦਮੀ ਹਾਂ ਜਿਸ ਦੀ ਤੁਸੀਂ ਭਾਲ ਕਰ ਰਹੇ ਹੋ। ਤੁਸੀਂ ਕਿਉਂ ਆਏ ਹੋ?”

22ਉਨ੍ਹਾਂ ਵਿੱਚੋਂ ਇੱਕ ਆਦਮੀ ਨੇ ਉੱਤਰ ਦਿੱਤਾ, “ਸਾਨੂੰ ਕੁਰਨੇਲਿਯੁਸ ਸੂਬੇਦਾਰ ਨੇ ਇੱਥੇ ਭੇਜਿਆ ਹੈ। ਉਹ ਇੱਕ ਧਰਮੀ ਅਤੇ ਪਰਮੇਸ਼ਵਰ ਦਾ ਡਰ ਰੱਖਣ ਵਾਲਾ ਆਦਮੀ ਹੈ, ਜਿਸ ਦਾ ਸਾਰੇ ਯਹੂਦੀ ਲੋਕਾਂ ਦੁਆਰਾ ਸਤਿਕਾਰ ਕੀਤਾ ਜਾਂਦਾ ਹੈ। ਇੱਕ ਪਵਿੱਤਰ ਸਵਰਗਦੂਤ ਨੇ ਉਸ ਨੂੰ ਕਿਹਾ, ਕਿ ਉਹ ਤੁਹਾਨੂੰ ਉਸ ਦੇ ਘਰ ਆਉਣ ਲਈ ਬੁਲਾਵੇ ਤਾਂ ਜੋ ਉਹ ਸੁਣ ਸਕੇ ਜੋ ਤੁਸੀਂ ਆਖਣਾ ਹੈ।”

23ਤਦ ਪਤਰਸ ਨੇ ਆਦਮੀਆਂ ਨੂੰ ਉਸ ਦੇ ਮਹਿਮਾਨ ਬਣਨ ਲਈ ਘਰ ਦੇ ਅੰਦਰ ਬੁਲਾਇਆ। ਅਗਲੇ ਦਿਨ ਪਤਰਸ ਤਿਆਰ ਹੋ ਗਿਆ ਅਤੇ ਉਨ੍ਹਾਂ ਆਦਮੀਆਂ ਨਾਲ ਚਲਾ ਗਿਆ। ਯਾਪਾ ਸ਼ਹਿਰ ਦੇ ਕਈ ਭਰਾ ਉਸ ਦੇ ਨਾਲ ਗਏ।

24ਅਗਲੇ ਦਿਨ ਉਹ ਕੈਸਰਿਆ ਪਹੁੰਚੇ। ਕੁਰਨੇਲਿਯੁਸ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਨੇੜਲੇ ਦੋਸਤਾਂ ਨੂੰ ਵੀ ਆਪਣੇ ਘਰ ਆਉਣ ਲਈ ਬੁਲਾਇਆ ਸੀ, ਇਸ ਲਈ ਉਹ ਵੀ ਉੱਥੇ ਸਨ।

25ਜਦੋਂ ਪਤਰਸ ਘਰ ਦੇ ਅੰਦਰ ਵੜਿਆ, ਕੁਰਨੇਲਿਯੁਸ ਉਸਨੂੰ ਮਿਲਿਆ ਅਤੇ ਆਦਰ ਨਾਲ ਉਸਦੇ ਪੈਰਾਂ ਤੇ ਡਿੱਗ ਪਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.