22ਉਨ੍ਹਾਂ ਵਿੱਚੋਂ ਇੱਕ ਆਦਮੀ ਨੇ ਉੱਤਰ ਦਿੱਤਾ, “ਸਾਨੂੰ ਕੁਰਨੇਲਿਯੁਸ ਸੂਬੇਦਾਰ ਨੇ ਇੱਥੇ ਭੇਜਿਆ ਹੈ। ਉਹ ਇੱਕ ਧਰਮੀ ਅਤੇ ਪਰਮੇਸ਼ਵਰ ਦਾ ਡਰ ਰੱਖਣ ਵਾਲਾ ਆਦਮੀ ਹੈ, ਜਿਸ ਦਾ ਸਾਰੇ ਯਹੂਦੀ ਲੋਕਾਂ ਦੁਆਰਾ ਸਤਿਕਾਰ ਕੀਤਾ ਜਾਂਦਾ ਹੈ। ਇੱਕ ਪਵਿੱਤਰ ਸਵਰਗਦੂਤ ਨੇ ਉਸ ਨੂੰ ਕਿਹਾ, ਕਿ ਉਹ ਤੁਹਾਨੂੰ ਉਸ ਦੇ ਘਰ ਆਉਣ ਲਈ ਬੁਲਾਵੇ ਤਾਂ ਜੋ ਉਹ ਸੁਣ ਸਕੇ ਜੋ ਤੁਸੀਂ ਆਖਣਾ ਹੈ।”
23ਤਦ ਪਤਰਸ ਨੇ ਆਦਮੀਆਂ ਨੂੰ ਉਸ ਦੇ ਮਹਿਮਾਨ ਬਣਨ ਲਈ ਘਰ ਦੇ ਅੰਦਰ ਬੁਲਾਇਆ। ਅਗਲੇ ਦਿਨ ਪਤਰਸ ਤਿਆਰ ਹੋ ਗਿਆ ਅਤੇ ਉਨ੍ਹਾਂ ਆਦਮੀਆਂ ਨਾਲ ਚਲਾ ਗਿਆ। ਯਾਪਾ ਸ਼ਹਿਰ ਦੇ ਕਈ ਭਰਾ ਉਸ ਦੇ ਨਾਲ ਗਏ।
24ਅਗਲੇ ਦਿਨ ਉਹ ਕੈਸਰਿਆ ਪਹੁੰਚੇ। ਕੁਰਨੇਲਿਯੁਸ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਨੇੜਲੇ ਦੋਸਤਾਂ ਨੂੰ ਵੀ ਆਪਣੇ ਘਰ ਆਉਣ ਲਈ ਬੁਲਾਇਆ ਸੀ, ਇਸ ਲਈ ਉਹ ਵੀ ਉੱਥੇ ਸਨ।
25ਜਦੋਂ ਪਤਰਸ ਘਰ ਦੇ ਅੰਦਰ ਵੜਿਆ, ਕੁਰਨੇਲਿਯੁਸ ਉਸਨੂੰ ਮਿਲਿਆ ਅਤੇ ਆਦਰ ਨਾਲ ਉਸਦੇ ਪੈਰਾਂ ਤੇ ਡਿੱਗ ਪਿਆ।
26ਪਰ ਪਤਰਸ ਨੇ ਉਸ ਨੂੰ ਉਠਾਇਆ ਅਤੇ ਕਿਹਾ, “ਉੱਠ ਖੜ੍ਹਾ ਹੋ, ਮੈਂ ਤਾਂ ਸਿਰਫ ਇੱਕ ਆਦਮੀ ਹੀ ਹਾਂ।”