ਰਸੂਲਾਂ 10

ਇੱਕ ਦਿਨ ਦੁਪਹਿਰ ਦੇ ਤਿੰਨ ਵਜੇ ਉਸ ਨੇ ਇੱਕ ਦਰਸ਼ਨ ਦੇਖਿਆ। ਉਸ ਨੇ ਸਪੱਸ਼ਟ ਤੌਰ ਤੇ ਪਰਮੇਸ਼ਵਰ ਦਾ ਇੱਕ ਸਵਰਗਦੂਤ ਵੇਖਿਆ, ਜੋ ਉਸ ਕੋਲ ਆਇਆ ਅਤੇ ਕਿਹਾ, “ਹੇ ਕੁਰਨੇਲਿਯੁਸ!”

Acts 10:3 (UKJV) He saw in a vision evidently about the ninth hour of the day an angel of God coming in to him, and saying unto him, Cornelius.

1ਕੈਸਰਿਆ ਸ਼ਹਿਰ ਵਿੱਚ ਕੁਰਨੇਲਿਯੁਸ ਨਾਮ ਦਾ ਇੱਕ ਆਦਮੀ ਰਹਿੰਦਾ ਸੀ, ਉਹ ਇੱਕ ਸੂਬੇਦਾਰ ਸੀ ਜਿਸ ਨੂੰ ਇਤਾਲਵੀ ਰੈਜੀਮੈਂਟ ਵਜੋਂ ਜਾਣਿਆ ਜਾਂਦਾ ਸੀ।

2ਉਹ ਅਤੇ ਉਸ ਦਾ ਸਾਰਾ ਪਰਿਵਾਰ ਧਰਮੀ ਅਤੇ ਪਰਮੇਸ਼ਵਰ ਦਾ ਡਰ ਰੱਖਣ ਵਾਲਾ ਸੀ; ਅਤੇ ਉਸ ਨੇ ਲੋੜਵੰਦਾਂ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ ਅਤੇ ਨਿਯਮਿਤ ਤੌਰ ਤੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਾ ਸੀ।

3ਇੱਕ ਦਿਨ ਦੁਪਹਿਰ ਦੇ ਤਿੰਨ ਵਜੇ ਉਸ ਨੇ ਇੱਕ ਦਰਸ਼ਨ ਦੇਖਿਆ। ਉਸ ਨੇ ਸਪੱਸ਼ਟ ਤੌਰ ਤੇ ਪਰਮੇਸ਼ਵਰ ਦਾ ਇੱਕ ਸਵਰਗਦੂਤ ਵੇਖਿਆ, ਜੋ ਉਸ ਕੋਲ ਆਇਆ ਅਤੇ ਕਿਹਾ, “ਹੇ ਕੁਰਨੇਲਿਯੁਸ!”

4ਕੁਰਨੇਲਿਯੁਸ ਨੇ ਸਵਰਗਦੂਤ ਵੱਲ ਵੇਖਿਆ ਅਤੇ ਘਬਰਾ ਗਿਆ ਫਿਰ ਉਸ ਨੇ ਡਰ ਦੇ ਹੋਏ ਪੁੱਛਿਆ, “ਪ੍ਰਭੂ ਜੀ, ਤੁਸੀਂ ਕੀ ਚਾਹੁੰਦੇ ਹੋ?” ਸਵਰਗਦੂਤ ਨੇ ਉੱਤਰ ਦਿੱਤਾ, “ਤੇਰੀਆਂ ਪ੍ਰਾਰਥਨਾਵਾਂ ਅਤੇ ਗਰੀਬਾਂ ਨੂੰ ਦਿੱਤੀਆਂ ਦਾਤਾਂ ਪਰਮੇਸ਼ਵਰ ਦੇ ਅੱਗੇ ਯਾਦਗਾਰੀ ਭੇਟ ਵਜੋਂ ਪਹੁੰਚੇ ਹਨ।”

5ਇਸ ਲਈ, ਹੁਣ ਕੁਝ ਆਦਮੀਆਂ ਨੂੰ ਯਾਪਾ ਸ਼ਹਿਰ ਜਾਣ ਲਈ ਆਦੇਸ਼ ਦੇ ਕਿ ਉਹ ਸ਼ਿਮਓਨ ਨਾਮ ਦੇ ਇੱਕ ਆਦਮੀ ਨੂੰ ਵਾਪਸ ਬੁਲਾ ਕੇ ਲਿਆਉਣ, ਜਿਹੜਾ ਪਤਰਸ ਕਹਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.