ਰਸੂਲਾਂ 10

ਉਹ ਅਤੇ ਉਸ ਦਾ ਸਾਰਾ ਪਰਿਵਾਰ ਧਰਮੀ ਅਤੇ ਪਰਮੇਸ਼ਵਰ ਦਾ ਡਰ ਰੱਖਣ ਵਾਲਾ ਸੀ; ਅਤੇ ਉਸ ਨੇ ਲੋੜਵੰਦਾਂ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ ਅਤੇ ਨਿਯਮਿਤ ਤੌਰ ਤੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਾ ਸੀ।

Acts 10:2 (UKJV) A devout man, and one that feared God with all his house, which gave much alms to the people, and prayed to God always.

1ਕੈਸਰਿਆ ਸ਼ਹਿਰ ਵਿੱਚ ਕੁਰਨੇਲਿਯੁਸ ਨਾਮ ਦਾ ਇੱਕ ਆਦਮੀ ਰਹਿੰਦਾ ਸੀ, ਉਹ ਇੱਕ ਸੂਬੇਦਾਰ ਸੀ ਜਿਸ ਨੂੰ ਇਤਾਲਵੀ ਰੈਜੀਮੈਂਟ ਵਜੋਂ ਜਾਣਿਆ ਜਾਂਦਾ ਸੀ।

2ਉਹ ਅਤੇ ਉਸ ਦਾ ਸਾਰਾ ਪਰਿਵਾਰ ਧਰਮੀ ਅਤੇ ਪਰਮੇਸ਼ਵਰ ਦਾ ਡਰ ਰੱਖਣ ਵਾਲਾ ਸੀ; ਅਤੇ ਉਸ ਨੇ ਲੋੜਵੰਦਾਂ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ ਅਤੇ ਨਿਯਮਿਤ ਤੌਰ ਤੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਾ ਸੀ।

3ਇੱਕ ਦਿਨ ਦੁਪਹਿਰ ਦੇ ਤਿੰਨ ਵਜੇ ਉਸ ਨੇ ਇੱਕ ਦਰਸ਼ਨ ਦੇਖਿਆ। ਉਸ ਨੇ ਸਪੱਸ਼ਟ ਤੌਰ ਤੇ ਪਰਮੇਸ਼ਵਰ ਦਾ ਇੱਕ ਸਵਰਗਦੂਤ ਵੇਖਿਆ, ਜੋ ਉਸ ਕੋਲ ਆਇਆ ਅਤੇ ਕਿਹਾ, “ਹੇ ਕੁਰਨੇਲਿਯੁਸ!”

4ਕੁਰਨੇਲਿਯੁਸ ਨੇ ਸਵਰਗਦੂਤ ਵੱਲ ਵੇਖਿਆ ਅਤੇ ਘਬਰਾ ਗਿਆ ਫਿਰ ਉਸ ਨੇ ਡਰ ਦੇ ਹੋਏ ਪੁੱਛਿਆ, “ਪ੍ਰਭੂ ਜੀ, ਤੁਸੀਂ ਕੀ ਚਾਹੁੰਦੇ ਹੋ?” ਸਵਰਗਦੂਤ ਨੇ ਉੱਤਰ ਦਿੱਤਾ, “ਤੇਰੀਆਂ ਪ੍ਰਾਰਥਨਾਵਾਂ ਅਤੇ ਗਰੀਬਾਂ ਨੂੰ ਦਿੱਤੀਆਂ ਦਾਤਾਂ ਪਰਮੇਸ਼ਵਰ ਦੇ ਅੱਗੇ ਯਾਦਗਾਰੀ ਭੇਟ ਵਜੋਂ ਪਹੁੰਚੇ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.