31ਅਤੇ ਉਸ ਨੇ ਮੈਨੂੰ ਕਿਹਾ, ‘ਹੇ ਕੁਰਨੇਲਿਯੁਸ, ਪਰਮੇਸ਼ਵਰ ਨੇ ਤੇਰੀਆਂ ਪ੍ਰਾਰਥਨਾਵਾਂ ਸੁਣੀਆਂ ਹਨ ਅਤੇ ਤੇਰੀਆਂ ਗਰੀਬਾਂ ਨੂੰ ਦਿੱਤੀਆਂ ਦਾਤਾਂ ਵੀ ਯਾਦ ਕੀਤੀਆਂ ਹਨ।
32ਇਸ ਲਈ ਕਿਸੇ ਨੂੰ ਯਾਪਾ ਵਿੱਚ ਸ਼ਿਮਓਨ ਕੋਲ ਭੇਜ ਜਿਹੜਾ ਪਤਰਸ ਕਹਾਉਂਦਾ ਹੈ। ਉਹ ਸ਼ਿਮਓਨ ਦੇ ਘਰ ਮਹਿਮਾਨ ਹੈ, ਜੋ ਚਮੜਾ ਬਣਾਉਂਦਾ ਹੈ ਅਤੇ ਜਿਹੜਾ ਸਮੁੰਦਰ ਦੇ ਕਿਨਾਰੇ ਰਹਿੰਦਾ ਹੈ।’
33ਇਸ ਲਈ ਮੈਂ ਉਸੇ ਵੇਲੇ ਕੁਝ ਆਦਮੀਆਂ ਨੂੰ ਤੁਹਾਡੇ ਕੋਲ ਭੇਜਿਆ ਅਤੇ ਤੁਸੀਂ ਚੰਗਾ ਕੀਤਾ ਜੋ ਤੁਸੀਂ ਇੱਥੇ ਆਏ। ਹੁਣ ਅਸੀਂ ਸਾਰੇ ਇੱਥੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਉਹ ਸਾਰਿਆਂ ਗੱਲਾਂ ਸੁਣਨ ਲਈ ਜਿਹੜੀਆਂ ਪ੍ਰਭੂ ਨੇ ਤੈਨੂੰ ਆਦੇਸ਼ ਕੀਤੀਆਂ ਸਾਨੂੰ ਸੁਣਾਉਣ ਲਈ।”
34ਫਿਰ ਪਤਰਸ ਨੇ ਬੋਲਣਾ ਸ਼ੁਰੂ ਕੀਤਾ: “ਮੈਨੂੰ ਹੁਣ ਅਹਿਸਾਸ ਹੋਇਆ ਕਿ ਇਹ ਕਿੰਨਾ ਸੱਚ ਹੈ, ਕਿ ਪਰਮੇਸ਼ਵਰ ਪੱਖਪਾਤ ਨਹੀਂ ਕਰਦਾ ਹੈ।
35ਪਰ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਸਹੀ ਕੰਮ ਕਰਦਾ ਹੈ ਉਹ ਉਸ ਵਿਅਕਤੀ ਨੂੰ ਸਵੀਕਾਰ ਕਰਦਾ ਹੈ