ਰਸੂਲਾਂ 10

ਪਰ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਸਹੀ ਕੰਮ ਕਰਦਾ ਹੈ ਉਹ ਉਸ ਵਿਅਕਤੀ ਨੂੰ ਸਵੀਕਾਰ ਕਰਦਾ ਹੈ

Acts 10:35 (UKJV) But in every nation he that fears him, and works righteousness, is accepted with him.

33ਇਸ ਲਈ ਮੈਂ ਉਸੇ ਵੇਲੇ ਕੁਝ ਆਦਮੀਆਂ ਨੂੰ ਤੁਹਾਡੇ ਕੋਲ ਭੇਜਿਆ ਅਤੇ ਤੁਸੀਂ ਚੰਗਾ ਕੀਤਾ ਜੋ ਤੁਸੀਂ ਇੱਥੇ ਆਏ। ਹੁਣ ਅਸੀਂ ਸਾਰੇ ਇੱਥੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਉਹ ਸਾਰਿਆਂ ਗੱਲਾਂ ਸੁਣਨ ਲਈ ਜਿਹੜੀਆਂ ਪ੍ਰਭੂ ਨੇ ਤੈਨੂੰ ਆਦੇਸ਼ ਕੀਤੀਆਂ ਸਾਨੂੰ ਸੁਣਾਉਣ ਲਈ।”

34ਫਿਰ ਪਤਰਸ ਨੇ ਬੋਲਣਾ ਸ਼ੁਰੂ ਕੀਤਾ: “ਮੈਨੂੰ ਹੁਣ ਅਹਿਸਾਸ ਹੋਇਆ ਕਿ ਇਹ ਕਿੰਨਾ ਸੱਚ ਹੈ, ਕਿ ਪਰਮੇਸ਼ਵਰ ਪੱਖਪਾਤ ਨਹੀਂ ਕਰਦਾ ਹੈ।

35ਪਰ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਸਹੀ ਕੰਮ ਕਰਦਾ ਹੈ ਉਹ ਉਸ ਵਿਅਕਤੀ ਨੂੰ ਸਵੀਕਾਰ ਕਰਦਾ ਹੈ

36ਤੁਸੀਂ ਜਾਣਦੇ ਹੋ ਕਿ ਜਿਹੜਾ ਬਚਨ ਪਰਮੇਸ਼ਵਰ ਨੇ ਇਸਰਾਏਲ ਦੇ ਲੋਕਾਂ ਨੂੰ ਭੇਜਿਆ, ਜਦੋਂ ਯਿਸ਼ੂ ਮਸੀਹ ਦੇ ਵਸੀਲੇ ਤੋਂ ਜੋ ਸਭਨਾਂ ਦਾ ਪ੍ਰਭੂ ਹੈ, ਮੇਲ-ਮਿਲਾਪ ਦੀ ਖੁਸ਼ਖ਼ਬਰੀ ਸੁਣਾਈ।

37ਤੁਸੀਂ ਆਪ ਹੀ ਉਸ ਬਚਨ ਨੂੰ ਜਾਣਦੇ ਹੋ ਜਿਹੜਾ ਯੋਹਨ ਬਪਤਿਸਮਾ ਦੇਣ ਵਾਲੇ ਦੇ ਪ੍ਰਚਾਰ ਤੋਂ ਬਾਅਦ, ਗਲੀਲੀ ਪ੍ਰਾਂਤ ਤੋਂ ਲੈ ਕੇ ਸਾਰੇ ਯਹੂਦਿਯਾ ਪ੍ਰਾਂਤ ਵਿੱਚ ਫੈਲ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.