ਰਸੂਲਾਂ 11

ਕੁਰਨੇਲਿਯੁਸ ਨੇ ਸਾਨੂੰ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਘਰ ਵਿੱਚ ਇੱਕ ਪਵਿੱਤਰ ਸਵਰਗਦੂਤ ਪ੍ਰਗਟ ਹੁੰਦਾ ਵੇਖਿਆ ਅਤੇ ਜਿਸ ਨੇ ਕਿਹਾ, ‘ਯਾਪਾ ਵਿੱਚ ਸ਼ਿਮਓਨ ਜਿਹੜਾ ਪਤਰਸ ਕਹਾਉਂਦਾ ਹੈ, ਆਪਣੇ ਘਰ ਲਿਆਉਣ ਲਈ ਸੱਦਾ ਭੇਜ।

Acts 11:13 (UKJV) And he showed us how he had seen an angel in his house, which stood and said unto him, Send men to Joppa, and call for Simon, whose surname is Peter;

11“ਉਸੇ ਵਕਤ ਹੀ, ਉਹ ਤਿੰਨ ਆਦਮੀ, ਜਿਨ੍ਹਾਂ ਨੂੰ ਕੁਰਨੇਲਿਯੁਸ ਨੇ ਕੈਸਰਿਆ ਤੋਂ ਭੇਜਿਆ ਸੀ, ਉਸ ਘਰ ਦੇ ਸਾਹਮਣੇ ਆ ਰੁਕੇ ਜਿੱਥੇ ਮੈਂ ਰਹਿ ਰਿਹਾ ਸੀ।

12ਪਵਿੱਤਰ ਆਤਮਾ ਨੇ ਮੈਨੂੰ ਕਿਹਾ ਕਿ ਤੈਨੂੰ ਉਨ੍ਹਾਂ ਨਾਲ ਜਾਣ ਲਈ ਤਿਆਰ ਹੋਣਾ ਚਾਹੀਦਾ ਹੈ ਭਾਵੇਂ ਉਹ ਯਹੂਦੀ ਨਾ ਹੋਣ। ਯਾਪਾ ਦੇ ਇਹ ਛੇ ਭਾਈਬੰਦ ਵਿਸ਼ਵਾਸੀ ਮੇਰੇ ਨਾਲ ਕੈਸਰਿਆ ਗਏ ਅਤੇ ਫ਼ਿਰ ਅਸੀਂ ਉਸ ਗ਼ੈਰ-ਯਹੂਦੀ ਆਦਮੀ ਦੇ ਘਰ ਗਏ।

13ਕੁਰਨੇਲਿਯੁਸ ਨੇ ਸਾਨੂੰ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਘਰ ਵਿੱਚ ਇੱਕ ਪਵਿੱਤਰ ਸਵਰਗਦੂਤ ਪ੍ਰਗਟ ਹੁੰਦਾ ਵੇਖਿਆ ਅਤੇ ਜਿਸ ਨੇ ਕਿਹਾ, ‘ਯਾਪਾ ਵਿੱਚ ਸ਼ਿਮਓਨ ਜਿਹੜਾ ਪਤਰਸ ਕਹਾਉਂਦਾ ਹੈ, ਆਪਣੇ ਘਰ ਲਿਆਉਣ ਲਈ ਸੱਦਾ ਭੇਜ।

14ਉਹ ਤੁਹਾਡੇ ਲਈ ਇੱਕ ਬਚਨ ਲੈ ਕੇ ਆਵੇਗਾ, ਜਿਸ ਦੇ ਜ਼ਰੀਏ ਤੂੰ ਅਤੇ ਤੇਰਾ ਸਾਰਾ ਪਰਿਵਾਰ ਬਚਾਇਆ ਜਾਵੇਗਾ।’

15“ਜਦੋਂ ਮੈਂ ਬੋਲਣਾ ਸ਼ੁਰੂ ਕੀਤਾ, ਪਵਿੱਤਰ ਆਤਮਾ ਉਨ੍ਹਾਂ ਉੱਤੇ ਉਤਰਿਆ ਜਿਵੇਂ ਉਹ ਸ਼ੁਰੂ ਵਿੱਚ ਸਾਡੇ ਤੇ ਆਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.