12ਪਵਿੱਤਰ ਆਤਮਾ ਨੇ ਮੈਨੂੰ ਕਿਹਾ ਕਿ ਤੈਨੂੰ ਉਨ੍ਹਾਂ ਨਾਲ ਜਾਣ ਲਈ ਤਿਆਰ ਹੋਣਾ ਚਾਹੀਦਾ ਹੈ ਭਾਵੇਂ ਉਹ ਯਹੂਦੀ ਨਾ ਹੋਣ। ਯਾਪਾ ਦੇ ਇਹ ਛੇ ਭਾਈਬੰਦ ਵਿਸ਼ਵਾਸੀ ਮੇਰੇ ਨਾਲ ਕੈਸਰਿਆ ਗਏ ਅਤੇ ਫ਼ਿਰ ਅਸੀਂ ਉਸ ਗ਼ੈਰ-ਯਹੂਦੀ ਆਦਮੀ ਦੇ ਘਰ ਗਏ।
13ਕੁਰਨੇਲਿਯੁਸ ਨੇ ਸਾਨੂੰ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਘਰ ਵਿੱਚ ਇੱਕ ਪਵਿੱਤਰ ਸਵਰਗਦੂਤ ਪ੍ਰਗਟ ਹੁੰਦਾ ਵੇਖਿਆ ਅਤੇ ਜਿਸ ਨੇ ਕਿਹਾ, ‘ਯਾਪਾ ਵਿੱਚ ਸ਼ਿਮਓਨ ਜਿਹੜਾ ਪਤਰਸ ਕਹਾਉਂਦਾ ਹੈ, ਆਪਣੇ ਘਰ ਲਿਆਉਣ ਲਈ ਸੱਦਾ ਭੇਜ।
14ਉਹ ਤੁਹਾਡੇ ਲਈ ਇੱਕ ਬਚਨ ਲੈ ਕੇ ਆਵੇਗਾ, ਜਿਸ ਦੇ ਜ਼ਰੀਏ ਤੂੰ ਅਤੇ ਤੇਰਾ ਸਾਰਾ ਪਰਿਵਾਰ ਬਚਾਇਆ ਜਾਵੇਗਾ।’
15“ਜਦੋਂ ਮੈਂ ਬੋਲਣਾ ਸ਼ੁਰੂ ਕੀਤਾ, ਪਵਿੱਤਰ ਆਤਮਾ ਉਨ੍ਹਾਂ ਉੱਤੇ ਉਤਰਿਆ ਜਿਵੇਂ ਉਹ ਸ਼ੁਰੂ ਵਿੱਚ ਸਾਡੇ ਤੇ ਆਇਆ ਸੀ।
16ਫਿਰ ਮੈਨੂੰ ਉਹ ਬਚਨ ਯਾਦ ਆਇਆ ਜੋ ਪ੍ਰਭੂ ਨੇ ਕਿਹਾ ਸੀ: ‘ਕਿ ਯੋਹਨ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।’