17ਪਰਮੇਸ਼ਵਰ ਨੇ ਉਨ੍ਹਾਂ ਗ਼ੈਰ-ਯਹੂਦੀਆਂ ਨੂੰ ਉਹੀ ਪਵਿੱਤਰ ਆਤਮਾ ਦਿੱਤਾ ਜੋ ਉਸ ਨੇ ਸਾਨੂੰ ਪ੍ਰਭੂ ਯਿਸ਼ੂ ਮਸੀਹ ਵਿੱਚ ਵਿਸ਼ਵਾਸ ਕਰਨ ਤੋਂ ਬਾਅਦ ਦਿੱਤਾ, ਮੈਂ ਪਰਮੇਸ਼ਵਰ ਨੂੰ ਕਿਵੇਂ ਕਹਿ ਸਕਦਾ ਹਾਂ ਕਿ ਉਸ ਨੇ ਗਲਤ ਕੀਤਾ ਹੈ ਜਦੋਂ ਉਸ ਨੇ ਉਨ੍ਹਾਂ ਨੂੰ ਪਵਿੱਤਰ ਆਤਮਾ ਦਿੱਤਾ?”
18ਜਦੋਂ ਉਨ੍ਹਾਂ ਨੇ ਇਹ ਸੁਣਿਆ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਾ ਹੋਇਆ ਅਤੇ ਉਨ੍ਹਾਂ ਨੇ ਪਰਮੇਸ਼ਵਰ ਦੀ ਉਸਤਤ ਕਰਦਿਆਂ ਕਿਹਾ, “ਤਾਂ ਫਿਰ ਪਰਾਈਆਂ ਕੌਮਾਂ ਨੂੰ ਵੀ ਪਰਮੇਸ਼ਵਰ ਨੇ ਤੋਬਾ ਕਰਨ ਦੀ ਦਾਤ ਬਖਸ਼ੀ ਜਿਹੜੀ ਜ਼ਿੰਦਗੀ ਵੱਲ ਨੂੰ ਲੈ ਜਾਂਦੀ ਹੈ।”
19ਉਪਰੰਤ ਉਹ ਲੋਕ ਜਿਹੜੇ ਉਸ ਬਿਪਤਾ ਤੋਂ ਜਦ ਸਟੀਫਨ ਮਾਰਿਆ ਗਿਆ ਸੀ ਤਿੱਤਰ-ਬਿੱਤਰ ਹੋ ਗਏ ਸਨ, ਉਹ ਫ਼ੈਨੀਕੇ ਪ੍ਰਾਂਤ, ਸਾਈਪ੍ਰਸ ਟਾਪੂ ਅਤੇ ਅੰਤਾਕਿਆ ਸ਼ਹਿਰ ਤੱਕ ਫਿਰਦਿਆਂ ਹੋਇਆ ਯਹੂਦੀਆਂ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਬਚਨ ਨਹੀਂ ਸੁਣਾਉਂਦੇ ਸਨ।
20ਪਰ ਉਨ੍ਹਾਂ ਵਿੱਚੋਂ ਕੁਝ ਸਾਈਪ੍ਰਸ ਅਤੇ ਕੁਰੇਨੀਆਂ ਦੇ ਆਦਮੀ ਅੰਤਾਕਿਆ ਗਏ ਅਤੇ ਯੂਨਾਨੀਆਂ ਨਾਲ ਵੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਪ੍ਰਭੂ ਯਿਸ਼ੂ ਬਾਰੇ ਖੁਸ਼ਖ਼ਬਰੀ ਸੁਣਾਈ।
21ਪ੍ਰਭੂ ਦਾ ਹੱਥ ਉਨ੍ਹਾਂ ਦੇ ਨਾਲ ਸੀ, ਅਤੇ ਬਹੁਤ ਸਾਰੇ ਲੋਕਾਂ ਨੇ ਵਿਸ਼ਵਾਸ ਕੀਤਾ ਅਤੇ ਪ੍ਰਭੂ ਯਿਸ਼ੂ ਨੂੰ ਸਵੀਕਾਰ ਕੀਤਾ।