2ਇਸ ਲਈ ਜਦੋਂ ਪਤਰਸ ਯੇਰੂਸ਼ਲੇਮ ਵਾਪਸ ਆਇਆ, ਤਾਂ ਸੁੰਨਤ ਕੀਤੇ ਹੋਏ ਵਿਸ਼ਵਾਸੀ ਉਸ ਦੀ ਆਲੋਚਨਾ ਕਰਨ ਲੱਗੇ।
3ਅਤੇ ਕਿਹਾ, “ਕਿ ਤੂੰ ਬੇਸੁੰਨਤੀਆਂ ਕੋਲ ਜਾ ਕੇ ਉਨ੍ਹਾਂ ਨਾਲ ਖਾਧਾ!”
4ਇਸ ਲਈ ਪਤਰਸ ਨੇ ਉਨ੍ਹਾਂ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਕਿ ਕੁਰਨੇਲਿਯੁਸ ਬਾਰੇ ਕੀ ਹੋਇਆ ਸੀ:
5“ਉਸ ਨੇ ਕਿਹਾ, ਮੈਂ ਯਾਪਾ ਸ਼ਹਿਰ ਵਿੱਚ ਇਕੱਲਾ ਪ੍ਰਾਰਥਨਾ ਕਰ ਰਿਹਾ ਸੀ ਅਤੇ ਛੱਤ ਦੇ ਉੱਪਰ ਮੈਂ ਇੱਕ ਦਰਸ਼ਨ ਦੇਖਿਆ, ਕਿ ਕੋਈ ਇੱਕ ਵੱਡੀ ਚਾਦਰ ਵਰਗਾ ਕੁਝ ਅਕਾਸ਼ ਤੋਂ ਧਰਤੀ ਦੀ ਵੱਲ ਮੇਰੇ ਕੋਲ ਹੇਠਾਂ ਉਤਾਰਿਆ ਗਿਆ। ਜਿੱਥੇ ਮੈਂ ਬੈਠਾ ਹੋਇਆ ਸੀ, ਅਤੇ ਜਿਸ ਦੀਆਂ ਚਾਰ ਨੁੱਕਰਾਂ ਸਨ।
6ਮੈਂ ਉਸ ਵਿੱਚ ਦੇਖਿਆ ਅਤੇ ਧਰਤੀ ਦੇ ਚਾਰ-ਪੈਰਾਂ ਵਾਲੇ ਜੰਗਲੀ ਜਾਨਵਰਾਂ ਦੇ ਨਾਲ-ਨਾਲ ਰੀਂਗਣ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਵੀ ਵੇਖੇ।