ਰਸੂਲਾਂ 11

ਅਤੇ ਕਿਹਾ, “ਕਿ ਤੂੰ ਬੇਸੁੰਨਤੀਆਂ ਕੋਲ ਜਾ ਕੇ ਉਨ੍ਹਾਂ ਨਾਲ ਖਾਧਾ!”

Acts 11:3 (UKJV) Saying, You went in to men uncircumcised, and did eat with them.

1ਰਸੂਲਾਂ ਅਤੇ ਹੋਰ ਵਿਸ਼ਵਾਸੀਆਂ ਨੇ ਜਿਹੜੇ ਯਹੂਦਿਯਾ ਸੂਬੇ ਦੇ ਵੱਖ-ਵੱਖ ਕਸਬਿਆਂ ਵਿੱਚ ਰਹਿੰਦੇ ਸਨ ਅਤੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਕਿ ਕੁਝ ਗ਼ੈਰ-ਯਹੂਦੀ ਲੋਕਾਂ ਨੇ ਪਰਮੇਸ਼ਵਰ ਦੇ ਬਚਨ ਤੇ ਵਿਸ਼ਵਾਸ ਕਰ ਲਿਆ ਹੈ।

2ਇਸ ਲਈ ਜਦੋਂ ਪਤਰਸ ਯੇਰੂਸ਼ਲੇਮ ਵਾਪਸ ਆਇਆ, ਤਾਂ ਸੁੰਨਤ ਕੀਤੇ ਹੋਏ ਵਿਸ਼ਵਾਸੀ ਉਸ ਦੀ ਆਲੋਚਨਾ ਕਰਨ ਲੱਗੇ।

3ਅਤੇ ਕਿਹਾ, “ਕਿ ਤੂੰ ਬੇਸੁੰਨਤੀਆਂ ਕੋਲ ਜਾ ਕੇ ਉਨ੍ਹਾਂ ਨਾਲ ਖਾਧਾ!”

4ਇਸ ਲਈ ਪਤਰਸ ਨੇ ਉਨ੍ਹਾਂ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਕਿ ਕੁਰਨੇਲਿਯੁਸ ਬਾਰੇ ਕੀ ਹੋਇਆ ਸੀ:

5“ਉਸ ਨੇ ਕਿਹਾ, ਮੈਂ ਯਾਪਾ ਸ਼ਹਿਰ ਵਿੱਚ ਇਕੱਲਾ ਪ੍ਰਾਰਥਨਾ ਕਰ ਰਿਹਾ ਸੀ ਅਤੇ ਛੱਤ ਦੇ ਉੱਪਰ ਮੈਂ ਇੱਕ ਦਰਸ਼ਨ ਦੇਖਿਆ, ਕਿ ਕੋਈ ਇੱਕ ਵੱਡੀ ਚਾਦਰ ਵਰਗਾ ਕੁਝ ਅਕਾਸ਼ ਤੋਂ ਧਰਤੀ ਦੀ ਵੱਲ ਮੇਰੇ ਕੋਲ ਹੇਠਾਂ ਉਤਾਰਿਆ ਗਿਆ। ਜਿੱਥੇ ਮੈਂ ਬੈਠਾ ਹੋਇਆ ਸੀ, ਅਤੇ ਜਿਸ ਦੀਆਂ ਚਾਰ ਨੁੱਕਰਾਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.