19ਅਤੇ ਉਸ ਨੇ ਕਨਾਨ ਦੇਸ ਦੇ ਸੱਤ ਕੌਮਾਂ ਨੂੰ ਤਬਾਹ ਕਰ ਦਿੱਤਾ ਅਤੇ ਉਨ੍ਹਾਂ ਦੀ ਧਰਤੀ ਆਪਣੇ ਲੋਕਾਂ ਨੂੰ ਵਿਰਾਸਤ ਵਿੱਚ ਦੇ ਦਿੱਤੀ।
20ਇਸ ਸਭ ਨੂੰ ਲਗਭਗ 450 ਸਾਲ ਲੱਗ ਗਏ। “ਇਸ ਤੋਂ ਬਾਅਦ, ਪਰਮੇਸ਼ਵਰ ਨੇ ਨਬੀ ਸਮੂਏਲ ਦੇ ਸਮੇਂ ਤੱਕ ਉਨ੍ਹਾਂ ਨੂੰ ਨਿਆਈਂ ਦਿੱਤੇ।
21ਤਦ ਇਸਰਾਏਲ ਦੇ ਲੋਕਾਂ ਨੇ ਸਮੂਏਲ ਦੁਆਰਾ ਪਰਮੇਸ਼ਵਰ ਕੋਲੋ ਇੱਕ ਪਾਤਸ਼ਾਹ ਦੀ ਮੰਗ ਕੀਤੀ, ਅਤੇ ਪਰਮੇਸ਼ਵਰ ਨੇ ਉਨ੍ਹਾਂ ਨੂੰ ਬਿਨਯਾਮੀਨ ਦੀ ਗੋਤ ਦੇ ਕਿਸ਼ ਦਾ ਪੁੱਤਰ ਸੌਲੁਸ ਰਾਜਾ ਹੋਣ ਲਈ ਦਿੱਤਾ, ਜਿਸ ਨੇ ਚਾਲੀ ਸਾਲ ਰਾਜ ਕੀਤਾ।
22ਫੇਰ ਸ਼ਾਊਲ ਨੂੰ ਹਟਾਉਣ ਤੋਂ ਬਾਅਦ, ਦਾਵੀਦ ਨੂੰ ਉਨ੍ਹਾਂ ਦਾ ਪਾਤਸ਼ਾਹ ਹੋਣ ਲਈ ਖੜ੍ਹਾ ਕੀਤਾ। ਜਿਸ ਦੇ ਹੱਕ ਵਿੱਚ ਪਰਮੇਸ਼ਵਰ ਨੇ ਗਵਾਹੀ ਦੇ ਕੇ ਆਖਿਆ: ‘ਕਿ ਮੈਂ ਯੱਸੀ ਦੇ ਪੁੱਤਰ ਦਾਵੀਦ ਨੂੰ ਲੱਭਿਆ, ਇੱਕ ਮਨੁੱਖ ਜੋ ਮੇਰੇ ਮਨ ਨੂੰ ਭਾਉਂਦਾ; ਉਹ ਹੀ ਮੇਰੀ ਸਾਰੀ ਮਰਜ਼ੀ ਪੂਰੀ ਕਰੇਗਾ।’
23“ਇਸ ਮਨੁੱਖ ਦੇ ਵੰਸ਼ ਵਿੱਚੋਂ ਪਰਮੇਸ਼ਵਰ ਨੇ ਇਸਰਾਏਲ ਲਈ ਇੱਕ ਮੁਕਤੀਦਾਤਾ ਯਿਸ਼ੂ ਭੇਜਿਆ, ਜਿਵੇਂ ਉਸ ਨੇ ਵਾਇਦਾ ਕੀਤਾ ਸੀ।