ਰਸੂਲਾਂ 13

ਫੇਰ ਸ਼ਾਊਲ ਨੂੰ ਹਟਾਉਣ ਤੋਂ ਬਾਅਦ, ਦਾਵੀਦ ਨੂੰ ਉਨ੍ਹਾਂ ਦਾ ਪਾਤਸ਼ਾਹ ਹੋਣ ਲਈ ਖੜ੍ਹਾ ਕੀਤਾ। ਜਿਸ ਦੇ ਹੱਕ ਵਿੱਚ ਪਰਮੇਸ਼ਵਰ ਨੇ ਗਵਾਹੀ ਦੇ ਕੇ ਆਖਿਆ: ‘ਕਿ ਮੈਂ ਯੱਸੀ ਦੇ ਪੁੱਤਰ ਦਾਵੀਦ ਨੂੰ ਲੱਭਿਆ, ਇੱਕ ਮਨੁੱਖ ਜੋ ਮੇਰੇ ਮਨ ਨੂੰ ਭਾਉਂਦਾ; ਉਹ ਹੀ ਮੇਰੀ ਸਾਰੀ ਮਰਜ਼ੀ ਪੂਰੀ ਕਰੇਗਾ।’

Acts 13:22 (UKJV) And when he had removed him, he raised up unto them David to be their king; to whom also he gave their testimony, and said, I have found David the son of Jesse, a man after mine own heart, which shall fulfill all my will.

20ਇਸ ਸਭ ਨੂੰ ਲਗਭਗ 450 ਸਾਲ ਲੱਗ ਗਏ। “ਇਸ ਤੋਂ ਬਾਅਦ, ਪਰਮੇਸ਼ਵਰ ਨੇ ਨਬੀ ਸਮੂਏਲ ਦੇ ਸਮੇਂ ਤੱਕ ਉਨ੍ਹਾਂ ਨੂੰ ਨਿਆਈਂ ਦਿੱਤੇ।

21ਤਦ ਇਸਰਾਏਲ ਦੇ ਲੋਕਾਂ ਨੇ ਸਮੂਏਲ ਦੁਆਰਾ ਪਰਮੇਸ਼ਵਰ ਕੋਲੋ ਇੱਕ ਪਾਤਸ਼ਾਹ ਦੀ ਮੰਗ ਕੀਤੀ, ਅਤੇ ਪਰਮੇਸ਼ਵਰ ਨੇ ਉਨ੍ਹਾਂ ਨੂੰ ਬਿਨਯਾਮੀਨ ਦੀ ਗੋਤ ਦੇ ਕਿਸ਼ ਦਾ ਪੁੱਤਰ ਸੌਲੁਸ ਰਾਜਾ ਹੋਣ ਲਈ ਦਿੱਤਾ, ਜਿਸ ਨੇ ਚਾਲੀ ਸਾਲ ਰਾਜ ਕੀਤਾ।

22ਫੇਰ ਸ਼ਾਊਲ ਨੂੰ ਹਟਾਉਣ ਤੋਂ ਬਾਅਦ, ਦਾਵੀਦ ਨੂੰ ਉਨ੍ਹਾਂ ਦਾ ਪਾਤਸ਼ਾਹ ਹੋਣ ਲਈ ਖੜ੍ਹਾ ਕੀਤਾ। ਜਿਸ ਦੇ ਹੱਕ ਵਿੱਚ ਪਰਮੇਸ਼ਵਰ ਨੇ ਗਵਾਹੀ ਦੇ ਕੇ ਆਖਿਆ: ‘ਕਿ ਮੈਂ ਯੱਸੀ ਦੇ ਪੁੱਤਰ ਦਾਵੀਦ ਨੂੰ ਲੱਭਿਆ, ਇੱਕ ਮਨੁੱਖ ਜੋ ਮੇਰੇ ਮਨ ਨੂੰ ਭਾਉਂਦਾ; ਉਹ ਹੀ ਮੇਰੀ ਸਾਰੀ ਮਰਜ਼ੀ ਪੂਰੀ ਕਰੇਗਾ।’

23“ਇਸ ਮਨੁੱਖ ਦੇ ਵੰਸ਼ ਵਿੱਚੋਂ ਪਰਮੇਸ਼ਵਰ ਨੇ ਇਸਰਾਏਲ ਲਈ ਇੱਕ ਮੁਕਤੀਦਾਤਾ ਯਿਸ਼ੂ ਭੇਜਿਆ, ਜਿਵੇਂ ਉਸ ਨੇ ਵਾਇਦਾ ਕੀਤਾ ਸੀ।

24ਯਿਸ਼ੂ ਦੇ ਆਉਣ ਤੋਂ ਪਹਿਲਾਂ, ਯੋਹਨ ਨੇ ਤੋਬਾ ਦਾ ਪ੍ਰਚਾਰ ਕੀਤਾ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਬਪਤਿਸਮਾ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.