29ਜਦੋਂ ਉਨ੍ਹਾਂ ਨੇ ਉਹ ਸਭ ਕੁਝ ਕੀਤਾ ਜੋ ਉਸ ਦੇ ਬਾਰੇ ਪਵਿੱਤਰ ਸ਼ਾਸਤਰ ਲਿਖਿਆ ਹੋਇਆ ਸੀ, ਉਨ੍ਹਾਂ ਨੇ ਉਸ ਨੂੰ ਸਲੀਬ ਤੋਂ ਹੇਠਾਂ ਉਤਾਰਿਆ ਅਤੇ ਉਸ ਨੂੰ ਕਬਰ ਵਿੱਚ ਰੱਖ ਦਿੱਤਾ।
30ਪਰ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ,
31ਅਤੇ ਬਹੁਤ ਦਿਨਾਂ ਤੱਕ ਉਹ ਬਾਰ-ਬਾਰ ਆਪਣੇ ਚੇਲਿਆਂ ਨੂੰ ਵਿਖਾਈ ਦਿੰਦਾ ਰਿਹਾ ਜੋ ਗਲੀਲੀ ਸੂਬੇ ਤੋਂ ਯੇਰੂਸ਼ਲੇਮ ਵਿੱਚ ਉਸ ਦੇ ਨਾਲ ਆਏ ਸਨ। ਉਹ ਹੁਣ ਸਾਡੇ ਲੋਕਾਂ ਲਈ ਉਸ ਦੇ ਗਵਾਹ ਹਨ।”
32ਅਸੀਂ ਤੁਹਾਨੂੰ ਖੁਸ਼ਖ਼ਬਰੀ ਦੱਸਦੇ ਹਾਂ: ਜੋ ਪਰਮੇਸ਼ਵਰ ਨੇ ਸਾਡੇ ਪਿਉ-ਦਾਦਿਆਂ ਨਾਲ ਕੀ ਵਾਇਦਾ ਕੀਤੀ ਸੀ
33ਕਿ ਪਰਮੇਸ਼ਵਰ ਨੇ ਯਿਸ਼ੂ ਨੂੰ ਉੱਠਾ ਕੇ ਸਾਡੀ ਸੰਤਾਨ ਦੇ ਲਈ ਉਸੇ ਬਚਨ ਨੂੰ ਪੂਰਾ ਕੀਤਾ ਹੈ। ਜਿਵੇਂ ਕਿ ਇਹ ਦੂਸਰੇ ਜ਼ਬੂਰ ਵਿੱਚ ਲਿਖਿਆ ਗਿਆ ਹੈ: “ ‘ਕਿ ਤੂੰ ਮੇਰਾ ਪੁੱਤਰ ਹੈ; ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।’”