ਰਸੂਲਾਂ 13

ਕਿ ਪਰਮੇਸ਼ਵਰ ਨੇ ਯਿਸ਼ੂ ਨੂੰ ਉੱਠਾ ਕੇ ਸਾਡੀ ਸੰਤਾਨ ਦੇ ਲਈ ਉਸੇ ਬਚਨ ਨੂੰ ਪੂਰਾ ਕੀਤਾ ਹੈ। ਜਿਵੇਂ ਕਿ ਇਹ ਦੂਸਰੇ ਜ਼ਬੂਰ ਵਿੱਚ ਲਿਖਿਆ ਗਿਆ ਹੈ: “ ‘ਕਿ ਤੂੰ ਮੇਰਾ ਪੁੱਤਰ ਹੈ; ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।’”

Acts 13:33 (UKJV) God has fulfilled the same unto us their children, in that he has raised up Jesus again; as it is also written in the second psalm, You are my Son, this day have I begotten you.

31ਅਤੇ ਬਹੁਤ ਦਿਨਾਂ ਤੱਕ ਉਹ ਬਾਰ-ਬਾਰ ਆਪਣੇ ਚੇਲਿਆਂ ਨੂੰ ਵਿਖਾਈ ਦਿੰਦਾ ਰਿਹਾ ਜੋ ਗਲੀਲੀ ਸੂਬੇ ਤੋਂ ਯੇਰੂਸ਼ਲੇਮ ਵਿੱਚ ਉਸ ਦੇ ਨਾਲ ਆਏ ਸਨ। ਉਹ ਹੁਣ ਸਾਡੇ ਲੋਕਾਂ ਲਈ ਉਸ ਦੇ ਗਵਾਹ ਹਨ।”

32ਅਸੀਂ ਤੁਹਾਨੂੰ ਖੁਸ਼ਖ਼ਬਰੀ ਦੱਸਦੇ ਹਾਂ: ਜੋ ਪਰਮੇਸ਼ਵਰ ਨੇ ਸਾਡੇ ਪਿਉ-ਦਾਦਿਆਂ ਨਾਲ ਕੀ ਵਾਇਦਾ ਕੀਤੀ ਸੀ

33ਕਿ ਪਰਮੇਸ਼ਵਰ ਨੇ ਯਿਸ਼ੂ ਨੂੰ ਉੱਠਾ ਕੇ ਸਾਡੀ ਸੰਤਾਨ ਦੇ ਲਈ ਉਸੇ ਬਚਨ ਨੂੰ ਪੂਰਾ ਕੀਤਾ ਹੈ। ਜਿਵੇਂ ਕਿ ਇਹ ਦੂਸਰੇ ਜ਼ਬੂਰ ਵਿੱਚ ਲਿਖਿਆ ਗਿਆ ਹੈ: “ ‘ਕਿ ਤੂੰ ਮੇਰਾ ਪੁੱਤਰ ਹੈ; ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।’”

34ਇਹ ਦੇ ਵਿਖੇ ਜੋ ਉਸ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਕਿ ਉਹ ਕਦੀ ਨਾ ਸੜੇ। ਪਰਮੇਸ਼ਵਰ ਨੇ ਇਸ ਤਰ੍ਹਾਂ ਆਖਿਆ ਹੈ, “ਮੈਂ ਤੁਹਾਨੂੰ ਪਵਿੱਤਰ ਅਤੇ ਅਟੱਲ ਬਰਕਤਾਂ ਦੇਵਾਂਗਾ ਜਿਸ ਦਾ ਦਾਵੀਦ ਨਾਲ ਵਾਅਦਾ ਕੀਤਾ ਸੀ।”

35ਇਸ ਲਈ ਜ਼ਬੂਰਾਂ ਵਿੱਚ ਇਹ ਵੀ ਲਿਖਿਆ ਗਿਆ ਹੈ: “ ‘ਕਿ ਤੂੰ ਨਾ ਹੀ ਆਪਣੇ ਪਵਿੱਤਰ ਦਾਸ ਨੂੰ ਸੜਨ ਦੇਵੇਂਗਾ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.